ਸੱਤਪਾਲ ਸਿੰਘ ਸਿਵੀਆਂ, ਬਠਿੰਡਾ : ਕਿਸਾਨਾਂ ਦੀ ਕਰਜ਼-ਮਾਫੀ ਲਈ ਕਿਸਾਨ ਜਥੇਬੰਦੀਆਂ ਵੱਲੋਂ 18 ਫਰਵਰੀ ਨੂੰ ਲੁਧਿਆਣਾ ਦੀ ਲੀਡ ਬੈਂਕ ਅੱਗੇ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਕਾਮਯਾਬੀ ਲਈ ਪਿੰਡ-ਪਿੰਡ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਹੱਕਾਂ ਲਈ ਜਗਾਉਣ ਲਈ ਪਿੰਡਾਂ ਵਿੱਚ ਇੰਨਕਲਾਬੀ ਨਾਟਕ ਖੇਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਭਾਰਤੀ ਕਿਸਾਨ ਯੁਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਮਾਰਚ ਕੀਤੇ ਜਾ ਰਹੇ ਹਨ 'ਤੇ ਇੰਨਕਲਾਬੀ ਨਾਕਟਾਂ' ਦਾ ਪ੍ਦਰਸ਼ਨ ਕੀਤਾ ਜਾ ਰਿਹਾ ਹੈ। ਪਿੰਡ ਜੀਦਾ ਵਿਖੇ ਕਿਸਾਨਾਂ ਨੂੰ ਸਬੋਧਨ ਕਰਦੇ ਯੁਨੀਅਨ ਦੇ ਬਠਿੰਡਾ ਬਲਾਕ ਦੇ ਜਨਰਲ ਸਕੱਤਰ ਸੁਖਜੀਵਨ ਸਿੰਘ ਬੱਬਲੀ ਅਤੇ ਪਿੰਡ ਜੀਦਾ ਦੇ ਪ੍ਧਾਨ ਮਲਕੀਤ ਸਿੰਘ ਨੇ ਕਿਹਾ ਕਿ ਬੈਕਾਂ ਵੱਲੋਂ ਕਿਸਾਨਾਂ ਤੋਂ ਕਰਜ਼ਾ ਵਗੈਰਾ ਲੈਣ ਸਮੇਂ ਲਏ ਗਏ ਖਾਲੀ ਚੈੱਕ ਵਾਪਸ ਕਰਵਾਉਣ ਅਤੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਕਰਜ਼ਾ ਮਾਫੀ ਦਾ ਕੀਤਾ ਵਾਅਦਾ ਪੂਰਾ ਕਰਵਾਉਣ ਲਈ 18 ਫਰਵਰੀ ਨੂੰ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਦੀ ਲੀਡ ਬੈਂਕ ਦਾ ਿਘਰਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਵਿੱਚ ਮਾਰਚਾਂ ਅਤੇ ਇੰਨਕਲਾਬੀ ਨਾਟਕਾਂ ਰਾਂਹੀ ਜਾਗਰੂਕਤਾ ਫੈਲਾਈ ਜਾ ਰਹੀ ਅਤੇ ਸ਼ਨੀਵਾਰ ਨੂੰ ਪਿੰਡ ਜੀਦਾ ਵਿਖੇ ਯੁਨੀਅਨ ਦੀ ਨਾਟਕ ਮੰਡਲੀ ਵੱਲੋਂ ਇੰਨਕਲਾਬੀ ਨਾਟਕ 'ਲੋਕ ਜਾਗ ਰਹੇ ਨੇ' ਦਾ ਪ੍ਦਰਸ਼ਨ ਕੀਤਾ ਗਿਆ ਅਤੇ ਗੁਰਜਿੰਦਰ ਸਿੰਘ ਵੱਲੋਂ ਇੰਨਕਲਾਬੀ ਗੀਤ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।