ਪੱਤਰ ਪੇ੍ਰਕ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਲਾਅ ਦੇ ਵਿਦਿਆਰਥੀਆਂ ਵੱਲੋਂ ਡਾ. ਅਰਪਨਾ ਬਾਂਸਲ (ਡੀਨ) ਦੀ ਅਗਵਾਈ ਹੇਠ ਪਿੰਡ ਮਲਕਾਣਾ ਵਿਖੇ ਸਮੂਹ ਪੰਚਾਇਤ ਤੇ ਨੰਬਰਦਾਰ ਨਾਇਬ ਸਿੰਘ ਦੇ ਸਹਿਯੋਗ ਨਾਲ ਮੁਫਤ ਕਾਨੂੰਨੀ ਸਿੱਖਿਆ ਕੈਂਪ ਲਾਇਆ ਗਿਆ। ਇਸ ਕੈਂਪ 'ਚ ਐਡਵੋਕੇਟ ਅਮਨਦੇਵ ਸਿੰਘ, ਅੇਡਵੋਕੇਟ ਅਸ਼ਵਨੀ ਅਤੇ ਐਡਵੋਕੇਟ ਪੂਜਾ ਨੇ ਪਿੰਡ ਵਾਸੀਆਂ ਨੂੰ ਮਨੱੁਖੀ ਅਧਿਕਾਰਾਂ, ਨੈਤਿਕ ਕਰਤੱਵਾਂ ਅਤੇ ਮੌਲਿਕ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਤੋਂ ਪਹਿਲਾਂ ਵਿਦਿਆਰਥੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਮਲਕਾਣਾ ਵਿਖੇ ਐੱਨਐੱਸਐੱਸ ਦੇ ਵਿਦਿਆਰਥੀਆਂ ਵੱਲੋਂ ਪ੍ਰਰੋਗਰਾਮ ਅਫਸਰ ਪੋ੍. ਅਮਨਦੇਵ ਸਿੰਘ ਦੀ ਰਹਿਨੁਮਾਈ ਹੇਠ ਇਕ ਰੈਲੀ ਵੀ ਕੱਢੀ ਗਈ, ਜਿਸ ਵਿਚ ਵੰਲਟੀਅਰਾਂ ਨੇ ਪਿੰਡ ਵਾਸੀਆਂ ਨੂੰ ਸਵੱਛਤਾ, ਪਲਾਸਟਿਕ ਬੈਨ ਤੇ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕੀਤਾ। ਇਸ ਰੈਲੀ ਨੂੰ ਡਾ. ਗੁਰਸ਼ਰਨ ਸਿੰਘ ਰੰਧਾਵਾਂ (ਉੱਪ-ਕੁਲਪਤੀ) ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਗੁਰਜੰਟ ਸਿੰਘ ਸਿੱਧੂ (ਰਜਿਸਟਰਾਰ), ਡਾ. ਹਰਜਿੰਦਰ ਸਿੰਘ ਰੋਜ਼ (ਡੀਨ ਅਕਾਦਮਿਕ), ਡਾ. ਅਸ਼ਵਨੀ ਸੇਠੀ (ਡਾਇਰੈਕਟਰ ਯੋਜਨਾ ਤੇ ਵਿਕਾਸ), ਡਾ. ਜਸਮੀਤ ਸਿੰਘ (ਡੀਨ ਸਟੂਡੈਂਟ ਵੈਲਫੇਅਰ), ਪਿ੍ਰੰਸਪਿਲ ਰਿੱਚਾ ਗੁਪਤਾ, ਡਾ. ਚਰਨ ਸਿੰਘ ਅਤੇ ਡਾ. ਸੰਜੇ ਤਨੇਜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਕਾਨੂੰਨੀ ਸਹਾਇਤਾ ਕਂੈਪ ਬਾਰੇ ਜਾਣਕਾਰੀ ਦਿੰਦਿਆਂ ਡਾ. ਰੰਧਾਵਾ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਲੋਕਾਂ ਨੂੰ ਆਪਣੇ ਅਧਿਕਾਰਾਂ, ਕਰਤੱਵਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਇਸ ਲਈ ਸਫਲ ਨਹੀਂ ਹੁੰਦੀਆਂ ਕਿਉਂਕਿ ਲੋਕਾਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੰੁਦੀ, ਇਸ ਲਈ ਉਹ ਸਰਕਾਰੀ ਯੋਜਨਾਵਾਂ ਦਾ ਪੂਰਾ ਫਾਇਦਾ ਨਹੀਂ ਚੁੱਕ ਸਕਦੇ। ਸਫਲ ਲੋਕਤੰਤਰ ਲਈ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਡਾ. ਭੀਮ, ਪ੍ਰਰੋ. ਅਮਨ ਬਹਿਲ ਅਤੇ ਪੀਐਲਵੀ. ਬੂਟਾ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।