ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੁਲਿਸ ਵੱਲੋਂ ਕਿਸ ਤਰ੍ਹਾਂ ਲੋਕਾਂ ’ਤੇ ਥਰਡ ਡਿਗਰੀ ਤਸ਼ੱਦਦ ਦੇ ਨਾਲ-ਨਾਲ ਕਿਸ ਤਰ੍ਹਾਂ ਫ਼ਰਜ਼ੀ ਮਾਮਲੇ ਦਰਜ ਕੀਤੇ ਜਾ ਰਹੇ ਹਨ

ਇਸਦਾ ਖੁਲਾਸਾ ਥਾਣਾ ਸਦਰ ਰਾਮਪੁਰਾ ਫੂਲ ਦੇ ਐੱਐੱਚਓ ਭੁਪਿੰਦਰ ਸਿੰਘ ਦੀ ਲੀਕ ਹੋਈ ਆਡੀਓ ਤੋਂ ਹੋਇਆ ਹੈ। ਇਸ ਆਡੀਓ ਵਿਚ ਐੱਐੱਚਓ ਕਿਸੇ ਵਿਅਕਤੀ ਨੂੰ ਥਰਡ ਡਿਗਰੀ ਤਸ਼ੱਦਦ ਕਰਨ ਦੇ ਨਾਲ ਨਾਲ ਨਸ਼ੀਲੀਆਂ ਗੋਲੀਆਂ ਦਾ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਜਦੋਂ ਕਿ ਪਿਛਲੇ 24 ਘੰਟਿਆਂ ਵਿਚ ਥਾਣਾ ਸਦਰ ਰਾਮਪੁਰਾ ਪੁਲਿਸ ਨੇ ਕਿਸੇ ਵਿਅਕਤੀ ਖਿਲਾਫ਼ ਕੋਈ ਵੀ ਕੇਸ ਦਰਜ ਨਹੀਂ ਕੀਤਾ। ਇਸ ਤੋਂ ਇਹ ਗੱਲ ਵੀ ਜ਼ਾਹਿਰ ਹੁੰਦੀ ਹੈ ਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋ ਸਕਦਾ ਹੈ।

ਐੱਐੱਚਓ ਦੀ ਆਡੀਓ ਲੀਕ ਹੋਣ ਬਾਅਦ ਪੁਲਿਸ ਵਿਭਾਗ ਵਿਚ ਹੜਕੰਪ ਮੱਚਿਆ ਹੋਇਆ ਹੈ। ਲੀਕ ਹੋਈ ਆਡੀਓ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਥਾਣਿਆਂ ਅੰਦਰ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ।

ਕਿਸੇ ਵਿਅਕਤੀ ਨੂੰ ਧਮਕੀਆਂ ਦੇਣ ਦਾ ਇਹ ਆਡੀਓ ਕਿਸੇ ਹੋਰ ਨੇ ਲੀਕ ਨਹੀਂ ਕੀਤਾ ਸਗੋਂ ਖੁਦ ਐੱ ਐੱ ਚਓ ਤੋਂ ਹੀ ਇਹ ਆਡੀਓ ਵਾਇਰਲ ਹੋ ਗਈ। ਆਡੀਓ ਵਿਚ ਸੁਣਾਈ ਦੇਣ ਵਾਲੀਆਂ ਅਵਾਜਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਐੱ ਐੱ ਚਓ ਭੁਪਿੰਦਰ ਸਿੰਘ ਹੋਰਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਕਿਸੇ ਮਾਮਲੇ ਵਿਚ ਫੜੇ ਗਏ ਵਿਅਕਤੀ ਨੂੰ ਥਰਡ ਡਿਗਰੀ ਤਸ਼ੱਦਦ ਕਰ ਰਹੇ ਹਨ। ਆਡੀਓ ਵਿਚ ਐੱ ਐੱ ਚਓ ਉਕਤ ਵਿਅਕਤੀ ਖਿਲਾਫ਼ ਨਸ਼ੀਲੀਆਂ ਗੋਲੀਆਂ ਦਾ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਪੈਟਰੋਲ ਦਾ ਪਊਆ ਮੰਗਵਾ ਰਹੇ ਹਨ। ਐੱ ਐੱ ਚਓ ਆਡੀਓ ਵਿਚ ਕਹਿ ਰਿਹਾ ਹੈ ਪੈਟਰੋਲ ਦਾ ਪਊਆ ਭਰ ਕੇ ਲਿਆ, ਦੇਖੀਂ ਜ਼ਿੰਦਗੀ ਭਰ ਯਾਦ ਰੱਖੂ ਕਿ ਵਾਹ ਪਿਆ ਸੀ।


ਇਕ ਦੀ ਮੰਗ ਕਰ ਰਹੇ ਹਨ

ਲੀਕ ਹੋਈ ਆਡੀਓ ਵਿਚ ਪੁਲਿਸ ਮੁਲਾਜ਼ਮ ਬੋਲ ਰਹੇ ਹਨ ਕਿ ਫੋਨ ਆਇਆ ਸੀ। ਇਕ ਦੀ ਮੰਗ ਕਰ ਰਹੇ ਹਨ। ਲੇਕਿਨ ਇਸਨੇ ਕੋਈ ਜਵਾਬ ਨਹੀਂ ਦਿੱਤਾ। ਇਸ ਆਡੀਓ ਵਿਚ ਇਸ ਸਪੱਸ਼ਟ ਨਹੀਂ ਹੋ ਸਕਿਆ ਕਿ ਫੋਨ ਕਿਸਦਾ ਆਇਆ ਸੀ ਅਤੇ ਇਕ ਕੀ ਮੰਗਿਆ ਗਿਆ ਹੈ। ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।


ਮੈਂ ਕੋਈ ਤਸ਼ੱਦਦ ਨਹੀਂ ਕੀਤਾ-ਐੱਐੱਚਓ

ਥਾਣਾ ਸਦਰ ਰਾਮੁਪਰਾ ਦੇ ਐੱ ਐੱ ਚਓ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਸੇ ਵਿਅਕਤੀ ’ਤੇ ਕੋਈ ਤਸ਼ੱਦਦ ਨਹੀਂ ਕੀਤਾ। ਇਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਪੈਟਰੋਲ ਦਾ ਪਊਆ ਮੰਗਵਾਉਣ ਦੇ ਸਵਾਲ ਨੂੰ ਟਾਲਦਿਆਂ ਉਨ੍ਹਾਂ ਕਿਹਾ ਕਿ ਗੱਡੀ ਵਿਚ ਪੈਟਰੋਲ ਪਵਾਉਣ ਦੀ ਗੱਲ ਚੱਲ ਰਹੀ ਸੀ।

ਥਰਡ ਡਿਗਰੀ ਵਾਲੀ ਕੋਈ ਗੱਲ ਨਹੀਂ- ਐੱ ਐੱ ਸਪੀ

ਐੱ ਐੱ ਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਨੇ ਕਿਹਾ ਕਿ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਸ਼ਰਾਬ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਸੀ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਥਰਡ ਡਿਗਰੀ ਵਾਲੀ ਕੋਈ ਗੱਲ ਨਹੀਂ ਹੈ।

Posted By: Jagjit Singh