ਦੀਪਕ ਸ਼ਰਮਾ, ਬਿਠੰਡਾ : ਏਟੀਐੱਮ ਦਾ ਪਾਸਵਰਡ ਲਾ ਕੇ ਰੁਪਏ ਲੁੱਟਣ ਦੇ ਮਾਮਲਿਆਂ ਵਿਚ ਭਗੌੜੇ ਚੱਲ ਰਹੇ ਇਕ ਨੌਜਵਾਨ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕਰ ਲਿਆ, ਜਦ ਉਹ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ। ਇਸ ਤੋਂ ਇਲਾਵਾ ਪੁਲਿਸ ਨੇ ਉਕਤ ਭਗੌੜੇ ਨੂੰ ਪਨਾਹ ਦੇਣ ਦੇ ਦੋਸ਼ ਹੇਠ ਉਸ ਦੇ ਇਕ ਨਜ਼ਦੀਕੀ ਰਿਸ਼ਤੇਦਾਰ 'ਤੇ ਵੀ ਪਰਚਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਫੜਿਆ ਗਿਆ ਨੌਜਵਾਨ ਕੰਪਿਊਟਰ ਇੰਜੀਨੀਅਰ ਹੈ ਅਤੇ ਜਲਦੀ ਅਮੀਰ ਬਣਨ ਦੇ ਚੱਕਰ 'ਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਗਿਰੋਹ ਬਣਾਇਆ ਸੀ, ਜਿਹੜਾ ਬੈਂਕਾਂ ਦੇ ਏਟੀਐੱਮ ਨੂੰ ਪਾਸਵਰਡ ਨਾਲ ਖੋਲ੍ਹ ਕੇ ਉਸ ਵਿਚੋਂ ਰੁਪਏ ਕੱਢ ਲੈਂਦਾ ਸੀ। ਇਸ ਗਿਰੋਹ ਨੇ ਹਰਿਆਣਾ ਅਤੇ ਰਾਜਸਥਾਨ ਤੋਂ ਇਲਾਵਾ ਪੰਜਾਬ ਵਿਚ ਏਟੀਐੱਮ ਖੋਲ੍ਹਣ ਦੀਆਂ ਦਰਜ਼ਨ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਕਤ ਨੌਜਵਾਨ ਸਾਲ 2016 ਤੋਂ ਪੁਲਿਸ ਨਾਲ ਲੁਕਣ-ਮੀਟੀ ਖੇਡ ਰਿਹਾ ਸੀ ਅਤੇ ਪੁਲਿਸ ਤੋਂ ਬਚਣ ਲਈ ਉਹ ਆਪਣੇ ਸਹੁਰੇ ਘਰ ਪਨਾਹ ਲੈਂਦਾ ਸੀ। ਇਸ ਗਿਰੋਹ ਦੇ ਨਿਸ਼ਾਨੇ 'ਤੇ ਜ਼ਿਆਦਾਤਰ ਰਾਜਸਥਾਨ ਦੇ ਕੋਟਾ, ਗੰਗਾਨਗਰ ਤੋਂ ਇਲਾਵਾ ਹਰਿਆਣਾ ਦੇ ਸਿਰਸਾ, ਹਿਸਾਰ ਦੇ ਏਟੀਐੱਮ ਸਨ। ਇਸ ਤੋਂ ਇਲਾਵਾ ਇਸ ਗਿਰੋਹ ਨੇ ਪੰਜਾਬ ਦੇ ਪਠਾਨਕੋਟ ਸ਼ਹਿਰ ਵਿਚ ਵੀ ਏਟੀਐਮ ਤੋੜਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਥਾਨਕ ਸੀਆਈਏ-1 ਦੇ ਐੱਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਏਟੀਐੱਮ ਤੋੜਨ ਦੇ ਮਾਮਲੇ ਵਿਚ ਭਗੌੜਾ ਚੱਲ ਰਿਹਾ ਭੁਪਿੰਦਰ ਸਿੰਘ ਵਾਸੀ ਪਿੰਡ ਭਗਵਾਨਗੜ੍ਹ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹੈ। ਉਕਤ ਨੌਜਵਾਨ ਆਪਣੇ ਰਿਸ਼ਤੇਦਾਰ ਪ੫ਦੀਪ ਸਿੰਘ ਵਾਸੀ ਪਿਡ ਰਾਮਸਰਾ ਨਾਲ ਦਿੱਲੀ ਜਾਣ ਲਈ ਕਾਰ ਰਾਹੀਂ ਬਿਠੰਡਾ ਆ ਰਿਹਾ ਹੈ। ਮਿਲੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸਥਾਨਕ ਨਰੂਆਣਾ ਰੋਡ 'ਤੇ ਸਥਿਤ ਲਾਲ ਸਿੰਘ ਬਸਤੀ ਵਾਲੇ ਟੀ ਪੁਆਇੰਟ ਤੋਂ ਭੁਪਿੰਦਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਪ੫ਦੀਪ ਨੂੰ ਕਾਰ ਸਮੇਤ ਕਾਬੂ ਕਰ ਲਿਆ। ਇਸ ਉਪਰੰਤ ਪੁਲਿਸ ਨੇ ਪ੫ਦੀਪ ਸਿੰਘ 'ਤੇ ਭਗੌੜੇ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ, ਜਦਕਿ ਬਾਅਦ ਵਿਚ ਪ੍ਰਦੀਪ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।