ਵੀਰਪਾਲ ਭਗਤਾ, ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਦੇ ਖਿਡਾਰੀਆਂ ਨੇ 65ਵੀਂ ਜ਼ਿਲ੍ਹਾ ਅਥਲੈਟਿਕ ਮੀਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਸ਼ੇਸ ਨਾਮਣਾ ਖੱਟਿਆ ਹੈ, ਜਿਸ ਵਿਚ ਆਕਸਫੋਰਡ ਸਕੂਲ ਦੀ ਦਸਵੀਂ ਜਮਾਤ ਦੇ ਵਿਦਿਆਰਥੀ ਮਿਲਨਪ੍ਰਰੀਤ ਸਿੰਘ ਨੇ 400 ਮੀਟਰ ਦੌੜ 'ਚ ਸੋਨ ਤਮਗ਼ਾ ਅਤੇ 100 ਮੀਟਰਦੌੜ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਸੋਨ ਤਮਗ਼ਾ ਜੇਤੂ ਮਿਲਨਪ੍ਰਰੀਤ ਸਿੰਘ ਦੀ ਰਾਜ-ਪੱਧਰੀ ਐਥਲੈਟਿਕ ਮੀਟ ਲਈ ਚੋਣ ਹੋਈ ਹੈ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰਵਿੰਦਰ ਨਾਥ ਨੇ ਚਾਰ ਵਿਦਿਆਰਥੀਆਂ ਦੀ 100 ਮੀਟਰ ਰਿਲੇਅ ਦੌੜ 'ਚ ਕਾਂਸੀ ਦਾ ਤਮਗ਼ਾ ਹਾਸਲ ਕੀਤਾ ਹੈ। ਇਸੇ ਸੰਸਥਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਪਰਮਪਾਲ ਕੌਰ ਨੇ ਵੀ 400 ਮੀਟਰ ਹਰਡਲ ਰੇਸ ਵਿਚ ਕਾਂਸੀ ਦਾ ਤਮਗ਼ਾ ਪ੍ਰਰਾਪਤ ਕੀਤਾ ਹੈ।

ਸਕੂਲ ਦੇ ਪਿ੍ਰੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰਦਮਨ ਸਿੰਘ ਬਰਾੜ, ਕੋਚ ਤੇਜਿੰਦਰ ਸਿੰਘ ਵਾਂਦਰ, ਕੋਚ ਪੰਜਾਬ ਸਿੰਘ ਮੱਲ੍ਹੀ, ਕੋਚ ਬੇਅੰਤ ਸਿੰਘ ਿਢੱਲੋਂ, ਕੋਚ ਲਖਵੀਰ ਸਿੰਘ, ਕੋਚ ਸੰਦੀਪ ਕੌਰ, ਕੋਚ ਮਨਪ੍ਰਰੀਤ ਕੌਰ ਨੂੰ ਵਿਸ਼ੇਸ ਤੌਰ 'ਤੇ ਵਧਾਈ ਦਿਤੀ। ਪਿ੍ਰੰਸੀਪਲ ਸਾਹਨੀ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਅਤੇ ਵੱਖ-ਵੱਖ ਖੇਡਾਂ ਵਿਚ ਭਾਗ ਲੈਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਹਰਗੁਰਪ੍ਰਰੀਤ ਸਿੰਘ ਗਗਨ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸੈਰੀ ਵਾਈਸ ਚੇਅਰਮੈਨ ਨੇ ਕੋਚਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।