ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸਰਕਾਰੀ ਐਲੀਮੈਂਟਰੀ ਸਕੂਲ ਫੂਲ ਟਾਊਨ ਦੇ ਸਟਾਫ਼ ਦੀ ਅਣਗਹਿਲੀ ਕਾਰਨ ਵੀਰਵਾਰ ਦੁਪਹਿਰ ਸਕੂਲ ਬੰਦ ਹੋਣ ਬਾਅਦ ਸਕੂਲ ਦੀ ਦੂਜੀ ਜਮਾਤ ਦੀ ਵਿਦਿਆਰਥਣ ਸਕੂਲ ਦੇ ਅੰਦਰ ਹੀ ਰਹਿ ਗਈ। ਸਕੂਲ ਸਟਾਫ਼ ਦੀ ਉਕਤ ਅਣਗਹਿਲੀ ਕਾਰਨ ਵਿਦਿਆਰਥਣ ਦੀ ਜਾਨ ਜਾ ਸਕਦੀ ਸੀ ਪਰ ਨੇੜੇ ਹੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਵਿਦਿਆਰਥਣ ਨੇ ਬਹਾਦਰੀ ਦਾ ਸਬੂਤ ਦਿੰਦਿਆਂ ਵਿਦਿਆਰਥਣ ਨੂੰ ਸਕੂਟੀ 'ਤੇ ਚੜ੍ਹ ਕੇ ਸਕੂਲ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ। ਸਕੂਲ ਸਟਾਫ਼ ਦੀ ਇਸ ਲਾਪ੍ਰਵਾਹੀ ਤੋਂ ਨਿਰਾਸ਼ ਲੜਕੀ ਦੇ ਪਿਤਾ ਨੇ ਐੱਸਡੀਐੱਮ ਫੂਲ ਨੂੰ ਸ਼ਿਕਾਇਤ ਦੇ ਕੇ ਲਾਪਰਵਾਹੀ ਵਰਤਣ ਵਾਲੇ ਸਕੂਲ ਸਟਾਫ਼ ਦੇ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਫੂਲ ਟਾਊਨ ਵਿਖੇ ਵੀਰਵਾਰ ਦੁਪਹਿਰ ਢਾਈ ਵਜੇ ਛੁੱਟੀ ਹੋਣ ਤੋਂ ਬਾਅਦ ਸਕੂਲ ਸਟਾਫ਼ ਦੇ ਮੈਂਬਰ ਸਕੂਲ ਦਾ ਮੇਨ ਗੇਟ ਬੰਦ ਕਰਕੇ ਚਲੇ ਗਏ। ਛੁੱਟੀ ਹੋਣ ਤੋਂ ਕਰੀਬ ਵੀਹ ਮਿੰਟ ਬਾਅਦ ਬਾਅਦ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੰਘ ਰਹੀ ਵਿਦਿਆਰਥਣ ਨੇ ਦੂਜੀ ਜਮਾਤ ਦੀ ਵਿਦਿਆਰਥਣ ਸ਼ੁਬਰਿਤ ਕੌਰ ਦੇ ਰੋਣ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਸਾਨੀਆ ਨੇ ਲੰਘ ਰਹੇ ਲੋਕਾਂ ਦੀ ਮਦਦ ਨਾਲ ਸੈਕੰਡਰੀ ਸਕੂਲ ਦੀ ਕੰਧ 'ਤੇ ਚੜ੍ਹ ਕੇ ਬੱਚੀ ਨੂੰ ਬਾਹਰ ਕੱਿਢਆ। ਇਸ ਦੌਰਾਨ ਫੂਲ ਟਾਊਨ ਦੇ ਵਸਨੀਕ ਮਨੀ ਿਢੱਲੋਂ, ਲਹਿੰਬਰ ਿਢੱਲੋਂ, ਯੋਧਾ ਸਿੰਘ ਅਤੇ ਕੌੜਾ ਿਢੱਲੋਂ ਸਮੇਤ ਉੱਥੇ ਮੌਜੂਦ ਸਾਰੇ ਲੋਕਾਂ ਨੇ ਸਕੂਲ ਸਟਾਫ਼ ਦੀ ਇਸ ਲਾਪ੍ਰਵਾਹੀ 'ਤੇ ਗੁੱਸਾ ਜ਼ਾਹਰ ਕੀਤਾ ਅਤੇ ਬੱਚੀ ਨੂੰ ਸਹੀ ਸਲਾਮਤ ਸਕੂਲ 'ਚੋਂ ਬਾਹਰ ਲਿਆਉਣ 'ਤੇ ਸਾਨੀਆ ਦੀ ਸ਼ਲਾਘਾ ਕੀਤੀ। ਦੂਜੇ ਪਾਸੇ ਸ਼ੁਬਰਿਤ ਕੌਰ ਦੇ ਪਿਤਾ ਜਗਸੀਰ ਸਿੰਘ ਨੇ ਐੱਸਡੀਐੱਮ ਫੂਲ ਨੂੰ ਸ਼ਿਕਾਇਤ ਦੇ ਕੇ ਕਥਿਤ ਲਾਪਰਵਾਹੀ ਵਰਤਣ ਵਾਲੇ ਸਕੂਲ ਸਟਾਫ਼ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਐੱਸਡੀਐੱਮ ਫੂਲ ਓਮ ਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਲੜਕੀ ਦੇ ਪਿਤਾ ਵੱਲੋਂ ਉਨਾਂ੍ਹ ਨੂੰ ਸ਼ਿਕਾਇਤ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।