v> ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਬਠਿੰਡਾ-ਡੱਬਵਾਲੀ ਸੜਕ ਸਥਿਤ ਪਿੰਡ ਕੁਟੀ ਕਿਸ਼ਨਪੁਰਾ ਨੇੜੇ ਭਿਆਨਕ ਸੜਕ ਹਾਦਸੇ ਦੌਰਾਨ ਬਠਿੰਡਾ ਦੇ ਨੌਜਵਾਨ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਲਵਿਸ਼ ਗੋਇਲ ਪੁੱਤਰ ਮੁਨੀਸ਼ ਕੁਮਾਰ ਵਾਸੀ ਬਠਿੰਡਾ ਕਾਰ ਨੰਬਰ ਪੀਬੀ 30 ਆਰ 3557 ਚਲਾ ਕੇ ਡੱਬਵਾਲੀ ਤੋਂ ਬਠਿੰਡਾ ਨੂੰ ਜਾ ਰਿਹਾ ਸੀ। ਉਸ ਦੀ ਸਿੱਧੀ ਟੱਕਰ ਬਠਿੰਡਾ ਤੋਂ ਡੱਬਵਾਲੀ ਨੂੰ ਜਾ ਰਹੇ ਟਰੱਕ ਨੰਬਰ ਐੱਚਆਰ 39ਸੀ 4785 ਨਾਲ ਹੋ ਗਈ। ਹਾਦਸੇ ਦੌਰਾਨ ਕਾਰ ਸਵਾਰ ਲਵਿਸ਼ ਦੀ ਮੌਕੇ ’ਤੇ ਮੌਤ ਹੋ ਗਈ।

ਇਸ ਸਬੰਧੀ ਹਾਈਟੈੱਕ ਪੋਇੰਟ ਜੱਸੀ ਬਾਗ ਵਾਲੀ ਤੋਂ ਪਹੁੰਚੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਦੇਹ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।