ਪੱਤਰ ਪ੍ਰਰੇਰਕ, ਬਠਿੰਡਾ : ਥਾਣਾ ਫੂਲ ਦੀ ਪੁਲਿਸ ਨੇ ਅਦਾਲਤ 'ਚ ਚੱਲ ਰਹੇ ਮੁਕੱਦਮੇ ਦੌਰਾਨ ਪੇਸ਼ੀਆਂ ਤੋਂ ਗੈਰ ਹਾਜ਼ਰ ਚੱਲ ਰਹੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਹੌਲਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਵਾਸੀ ਰਾਮਪੁਰਾ ਖ਼ਿਲਾਫ਼ ਅਦਾਲਤ 'ਚ ਇਕ ਮੁਕੱਦਮਾ ਚੱਲ ਰਿਹਾ ਸੀ। ਉਕਤ ਵਿਅਕਤੀ ਮੁਕੱਦਮੇ ਦੌਰਾਨ ਪੈ ਰਹੀਆਂ ਪੇਸ਼ੀਆਂ ਤੋਂ ਲਗਾਤਾਰ ਗੈਰ ਹਾਜ਼ਰ ਚੱਲ ਰਿਹਾ ਸੀ। ਇਸ ਲਈ ਅਦਾਲਤ ਨੇ ਪਰਮਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੰਦੇ ਹੋਏ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ।