ਗੁਰਜੀਵਨ ਸਿੰਘ ਸਿੱਧੂ, ਨਥਾਣਾ :

ਵਿਧਾਨ ਸਭਾ ਚੋਣਾਂ ਨੂੰ ਨੇੜੇ ਆਉਂਦਿਆਂ ਵੇਖਕੇ ਵੱਖ ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਵੋਟਰਾਂ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰਾਂ੍ਹ ਹੀ ਆਮ ਆਦਮੀ ਪਾਰਟੀ ਦੇ ਭੁਚੋ ਹਲਕੇ ਤੋਂ ਸੰਭਾਵੀ ਉਮੀਦਵਾਰ ਕੰਵਰਯਾਦਵਿੰਦਰ ਸਿੰਘ ਐਡਵੋਕੇਟ ਨੇ ਆਪਣੇ ਸਾਥੀਆਂ ਨਾਲ ਨਥਾਣਾ ਨੇੜਲੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ੍ਹ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਚੋਣਾਂ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ,ਉਥੇ ਆਮ ਵੋਟਰਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਸਰਕਲ ਪ੍ਰਧਾਨ ਹਰਮੇਲ ਸਿੰਘ ਨਾਥਪੁਰਾ ਨੇ ਪਿਛਲੇ ਸਮੇਂ ਦੀ ਵਿਧਾਨ ਸਭਾ ਚੋਣ ਦੇ ਅਨੁਭਾਵ ਸਾਂਝੇ ਕਰਦਿਆਂ ਦੱਸਿਆ ਕਿ ਉਸਦੀ ਡਿਊਟੀ ਅੱਠ ਪਿੰਡਾਂ ਵਿਚ ਲਗਾਈ ਗਈ ਸੀ, ਇਨਾਂ੍ਹ ਅੱਠ ਪਿੰਡਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਵੋਟ ਵਧੀ ਸੀ। ਹੁਣ ਵੀ ਲੋਕ ਕਾਂਗਰਸ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਚੰਗੀ ਤਰਾਂ੍ਹ ਜਾਣੂ ਹਨ ਤੇ ਦੁੱਖੀ ਵੀ ਹਨ ਅਤੇ ਅਗਾਮੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਸਮਰਥਨ ਮਿਲੇਗਾ। ਕੰਵਰਯਾਦਵਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਮਾਜ ਦਾ ਹਰ ਵਰਗ ਜਿੱਥੇ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੈ ਉੱਥੇ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਨਾਲ ਮਿਲ ਕੇ ਪੰਜਾਬ ਨਾਲ ਕੀਤੇ ਜਾ ਰਹੇ ਧੋਖੇ ਤੋਂ ਵੀ ਪੇ੍ਸ਼ਾਨ ਹੈ। ਉਨਾਂ੍ਹ ਦੱਸਿਆ ਕਿ ਪਾਰਟੀ ਟਿਕਟ ਮੰਗਣਾ ਹਰ ਆਗੂ ਦਾ ਹੱਕ ਹੈ ਪਰ ਪਾਰਟੀ ਜਿਸ ਵੀ ਵਿਅਕਤੀ ਨੂੰ ਆਪਣਾ ਉਮੀਦਵਾਰ ਐਲਾਨੇਗੀ, ਸਾਰੇ ਆਗੂ ਤੇ ਵਰਕਰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪ ਪਾਰਟੀ ਨੂੰ ਕਾਮਯਾਬ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸਰਵਣ ਸਿੰਘ, ਬਹਾਦਰ ਸਿੰਘ ਨਥਾਣਾ, ਵਿਸਵਾਸ਼ਦੀਪ ਸਿੰਘ, ਲਖਵੀਰ ਸਰਾਂ ਤੇ ਹੋਰ ਵਰਕਰ ਉਨਾਂ੍ਹ ਦੇ ਨਾਲ ਸਨ।