ਗੁਰਤੇਜ ਸਿੰਘ ਸਿੱਧੂ, ਬਠਿੰਡਾ : ਆਮ ਆਦਮੀ ਪਾਰਟੀ ਵਲੋਂ ਪੂਰੇ ਪੰਜਾਬ ਅੰਦਰ ਕੀਤੇ ਜਾ ਰਹੇ ਬਿਜਲੀ ਅੰਦੋਲਨ ਦੇ ਤਹਿਤ ਅੱਜ ਸ਼ਹਿਰ ਵਿਚ ਰੋਸ ਪ੍ਦਰਸ਼ਨ ਕਰਦਿਆਂ ਸਰਕਾਰ ਦੀ ਅਰਥੀ ਸਾੜੀ ਗਈ। ਆਪ ਦੇ ਵਲੰਟੀਅਰਾਂ ਨੇ ਜ਼ਿਲ੍ਹਾ ਪ੍ਧਾਨ ਨਵਦੀਪ ਜੀਦਾ ਦੀ ਅਗਵਾਈ ਹੇਠ ਫਾਇਰ ਬਿ੍ਗੇਡ ਚੌਂਕ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਵਦੀਪ ਜੀਦਾ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੀਆਂ ਉੱਚੀਆਂ ਦਰਾਂ ਕਾਰਨ ਹਰ ਵਰਗ ਦੇ ਲੋਕ ਪ੍ੇਸ਼ਾਨ ਹਨ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੈਪਟਨ ਅਤੇ ਕਾਂਗਰਸ ਪਾਰਟੀ ਨੇ ਸੂਬੇ ਦੇ ਲੋਕਾਂ, ਕਿਸਾਨਾਂ-ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਕੰਮਲ ਰੂਪ 'ਚ ਮੁਆਫ਼ ਕਰਨ, ਘਰ-ਘਰ ਸਰਕਾਰੀ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡਣ, ਬਜ਼ੁਰਗਾਂ-ਅਪੰਗਾਂ ਅਤੇ ਵਿਧਵਾਵਾਂ ਨੂੰ 2500 ਰੁਪਏ ਪ੍ਤੀ ਮਹੀਨਾ ਪੈਨਸ਼ਨ ਦੇਣ ਅਤੇ ਮਹਿੰਗਾਈ ਤੋਂ ਨਿਜਾਤ ਦੇਣ ਸਮੇਤ ਅਣਗਿਣਤ ਵਾਅਦੇ ਲਿਖਤ ਰੂਪ 'ਚ ਕੀਤੇ ਸਨ ਅਤੇ ਇਸ ਲਈ ਕਿਸਾਨਾਂ, ਬੇਰੁਜ਼ਗਾਰਾਂ ਤੋਂ ਫਾਰਮ ਵੀ ਭਰਾਏ ਸਨ ਪਰ ਹੁਣ ਕੈਪਟਨ ਅਤੇ ਕਾਂਗਰਸ ਪਾਰਟੀ ਇੰਨ੍ਹਾਂ ਵਾਅਦਿਆਂ ਤੋਂ ਮੁੱਕਰ ਨਹੀਂ ਸਕਦੀ। ਕੈਪਟਨ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਸੰਬੰਧੀ ਯਾਦ ਕਰਵਾਉਂਦਿਆਂ ਜੀਦਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਬਣੇ ਕਰੀਬ 2 ਸਾਲ ਹੋ ਚੁੱਕੇ ਹਨ ਤੇ ਕੈਪਟਨ ਨੇ ਆਪਣੇ ਇੱਕ ਵੀ ਵਾਅਦੇ 'ਤੇ ਖਰੇ ਨਹੀਂ ਉੱਤਰੇ। ਇਸ ਮੌਕੇ ਵਪਾਰ ਐਂਡ ਇੰਡਸਟਰੀ ਵਿੰਗ ਪੰਜਾਬ ਦੇ ਵਾਈਸ ਪ੍ਧਾਨ ਅਨਿਲ ਠਾਕੁਰ ਨੇ ਕਿਹਾ ਕਿ ਬਿਜਲੀ ਪੂਰੇ ਦੇਸ਼ ਦੇ ਲੋਕਾਂ ਨਾਲੋਂ ਵਪਾਰੀਆਂ ਨੂੰ ਵੀ ਮਹਿੰਗੀਆਂ ਦਰਾਂ ਅਤੇ ਮਹਿੰਗੀ ਸਲੈਬ 'ਤੇ ਮਿਲ ਰਹੀ ਹੈ। ਪਿਛਲੇ 2 ਸਾਲ ਦੌਰਾਨ 4 ਵਾਰ ਤੋਂ ਵੱਧ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਇੰਡਸਟਰੀ ਤੇ ਵਪਾਰ ਖਤਮ ਹੁੰਦਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਦਰਾਂ ਘੱਟ ਨਾਂ ਕੀਤੀਆਂ ਤਾਂ ਉਹ ਭੁੱਖ ਹੜਤਾਲ ਕਰਨਗੇ। ਇਸ ਮੌਕੇ ਪਾਰਟੀ ਦੇ ਸਪੋਕਸਮੈਨ ਨੀਲ ਗਰਗ, ਅਮਰਦੀਪ ਸਿੰਘ ਰਾਜਨ ਅਤੇ ਹਲਕਾ ਇੰਚਾਰਜ਼ ਅਮਿ੍ਤ ਲਾਲ ਅਗਰਵਾਲ ਨੇ ਕਿਹਾ ਕਿ ਬਿਜਲੀ ਗ਼ਰੀਬ ਤੋਂ ਗ਼ਰੀਬ ਘਰ ਦੀ ਵੀ ਜ਼ਰੂਰਤ ਹੈ, ਜੇਕਰ ਕੈਪਟਨ ਗ਼ਰੀਬਾਂ, ਦਲਿਤਾਂ ਅਤੇ ਆਮ ਲੋਕਾਂ ਪ੍ਤੀ ਸੁਹਿਰਦ ਅਤੇ ਆਪਣੀ 'ਕਥਨੀ 'ਤੇ ਕਰਨੀ' ਦੇ ਪੱਕੇ ਹੁੰਦੇ ਤਾਂ ਸੱਤਾ ਸੰਭਾਲਦਿਆਂ ਹੀ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੀ ਥਾਂ ਪਿਛਲੀ ਬਾਦਲ ਸਰਕਾਰ ਵੱਲੋਂ ਬੇਹੱਦ ਮਹਿੰਗੀਆਂ ਦਰਾਂ 'ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮੇ ਰੱਦ ਕਰ ਕੇ ਨਵੇਂ ਸਿਰਿਓਂ ਸਸਤੇ ਅਤੇ ਵਾਜਬ ਸਮਝੌਤੇ ਕਰਦੇ। ਨਿੱਜੀ ਬਿਜਲੀ ਕੰਪਨੀਆਂ ਨਾਲ ਸੁਖਬੀਰ ਸਿੰਘ ਬਾਦਲ ਦੀ ਮਿਲੀਭੁਗਤ ਅਤੇ ਅਰਬਾਂ ਰੁਪਏ ਦਾ ਘੋਟਾਲਾ ਨੰਗਾ ਕਰਦੇ, ਪਰੰਤੂ ਕੈਪਟਨ ਨੇ ਇੰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਜਲੀ ਪੈਦਾ ਕਰਨ ਦੇ ਆਪਣੇ ਵੱਡੇ ਸਾਧਨ ਸਰੋਤ ਹਨ, ਫਿਰ ਵੀ ਬਿਜਲੀ ਦਾ ਮੁੱਲ ਦੇਸ਼ ਦੇ ਕਰੀਬ ਸਾਰੇ ਸੂਬਿਆਂ ਨਾਲੋਂ ਵੱਧ ਹੈ। ਦੂਜੇ ਪਾਸੇ ਦਿੱਲੀ ਸਰਕਾਰ ਕੋਲ ਆਪਣਾ ਕੋਈ ਸਾਧਨ-ਸਰੋਤ ਨਹੀਂ ਹੈ ਅਤੇ ਦਿਲੀ ਦੀ ਕੇਜਰੀਵਾਲ ਸਰਕਾਰ ਨਿੱਜੀ ਕੰਪਨੀਆਂ ਤੋਂ ਬਿਜਲੀ ਖ਼ਰੀਦ ਕੇ ਗ਼ਰੀਬਾਂ ਨੂੰ ਪ੍ਤੀ ਇੱਕ ਰੁਪਏ ਯੂਨਿਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਨੂੰ ਸਸਤੀ ਬਿਜਲੀ ਨਾ ਦਿੱਤੀ ਤਾਂ ਆਮ ਆਦਮੀ ਪਾਰਟੀ ਗਲੀਆਂ ਮੁਹੱਲਿਆਂ 'ਚ ਜਾ ਕੇ ਇੱਕ ਅੰਦੋਲਨ ਦੇ ਰੂਪ 'ਚ ਲੜਾਈ ਲੜੇਗੀ। ਇਸ ਮੌਕੇ ਰਾਜਨ ਅਮਰਦੀਪ ਸਿੰਘ ਜ਼ਿਲ੍ਹਾ ਪ੍ਧਾਨ ਯੂਥ ਵਿੰਗ, ਭੁਪਿੰਦਰ ਬਾਂਸਲ ਜੋਨ ਸਕੱਤਰ, ਜ਼ੋਨ ਮੀਡੀਆ ਇੰਚਾਰਜ਼ ਰਾਕੇਸ਼ ਪੁਰੀ, ਬਲਦੇਵ ਸਿੰਘ ਮਾਇਨਿੰਗ ਬੁਧੀਜੀਵੀ ਵਿੰਗ, ਮਨਜੀਤ ਸਿੰਘ ਮੌੜ ਜ਼ਿਲਾ ਪ੍ਧਾਨ ਵਪਾਰ ਵਿੰਗ, , ਗੁਰਜੰਟ ਸਿੰਘ ਸਿਵੀਆ , ਨਛੱਤਰ ਸਿੰਘ ਮੌੜ, ਧੰਨਾ ਸਿੰਘ ਮੌੜ , ਸੁਰਜੀਤ ਸਿੰਘ, ਪਰਮਜੀਤ ਸਿੰਘ ਦਾਤੇਵਾਸੀਆ, ਮਹਿੰਦਰ ਸਿੰਘ ਫੁਲੋਮਿਠੀ ਜਨਾਰਦਨ ਮਾਹੀਉ, ਪਰਦੀਪ ਕਾਲੀਆ,ਵਿਕਰਮ ਲਵਲੀ, ਪ੍ਦੀਪ ਮਿੱਤਲ, ਗਗਨ ਗਲੋਹਤਰਾ , ਗੁਰਦਿੱਤ ਸਿੰਘ ਮਾਹਲ, ਅੰਮਿ੍ਤਪਾਲ ਸਿੰਘ ਪਾਲੀ ਹਾਜ਼ਰ ਸਨ।