v> ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਅੱਜ ਸ਼ਾਮ ਬਠਿੰਡਾ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਛੱਡਣ ਜਾ ਰਹੀ ਨੱਕੋ ਨੱਕ ਭਰੀ ਬੱਸ ਨੂੰ ਸੰਗਤ ਪੁਲਿਸ ਵੱਲੋਂ ਫੜ੍ਹ ਕੇ ਥਾਣੇ ਬੰਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਤੋਂ ਇੱਕ ਨਿਜੀ ਕੰਪਨੀ ਦੀ ਬੱਸ ਨੰਬਰ ਪੀਬੀ 03 ਏਐੱਫ 7131, ਬਿਹਾਰੀ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਤੀ ਸਵਾਰੀ 2500 ਰੁਪਏ ਦੇ ਹਿਸਾਬ ਨਾਲ ਬਿਹਾਰ ਛੱਡਣ ਜਾ ਰਹੀ ਸੀ ਜਿਸ ਵਿਚ 50 ਮਜਦੂਰਾਂ ਤੋਂ ਇਲਾਵਾ ਬੱਸ ਦੇ ਡਰਾਈਵਰ ਕੰਡਕਟਰ ਦੀ ਸਵਾਰ ਸਨ।

ਇਸ ਨੱਕੋ ਨੱਕ ਭਰੀ ਬੱਸ ਨੂੰ ਸੰਗਤ ਪੁਲਿਸ ਵੱਲੋਂ ਬਠਿੰਡਾ ਡੱਬਵਾਲੀ ਸੜਕ ਤੇ ਜਾਂਚ ਲਈ ਰੋਕਿਆ ਗਿਆ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਤਹਿਤ ਥਾਣੇ ਬੰਦ ਕਰਨ ਤੋਂ ਬਾਅਦ ਬੱਸ ਦੇ ਡਰਾਈਵਰ ਅਤੇ ਮਾਲਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਵਾਰ-ਵਾਰ ਸੰਪਰਕ ਕਰਨ ਤੇ ਵੀ ਸੰਗਤ ਥਾਣੇ ਦੇ ਮੁਖੀ ਗੌਰਵਬੰਸ਼ ਸਿੰਘ ਅਤੇ ਹੋਰ ਕਰਮਚਾਰੀਆਂ ਵੱਲੋਂ ਜਾਣਕਾਰੀ ਦੇਣ ਤੋਂ ਆਨਾਕਾਨੀ ਕੀਤੀ ਗਈ।

Posted By: Jagjit Singh