ਪੱਤਰ ਪ੍ਰਰੇਰਕ, ਭੀਖੀ : ਪਿੰਡ ਕੋਟੜਾ ਕੋਲ ਵਾਪਰੇ ਟਰੈਕਟਰ-ਐਕਟਿਵਾ ਹਾਦਸੇ ਵਿੱਚ ਐਕਟਿਵਾ ਸਵਾਰ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਮਿ੍ਤਕਾ ਮਮਤਾ (32) ਵਾਰਡ ਨੰਬਰ:9 ਦੀ ਵਸਨੀਕ ਸੀ, ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਕਰਾਲਾ ਵਿਖੇ ਵਿਆਹੀ ਹੋਈ ਸੀ, ਪਰ ਪਿਛਲੇ ਢਾਈ ਸਾਲ ਤੋਂ ਉਸ ਦਾ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ, ਜਿਸ ਸੰਬੰਧੀ ਉਹ ਬੁੱਧਵਾਰ ਨੂੰ ਮਾਨਸਾ ਵਿਖੇ ਪੇਸੀ ਭੁਗਤਣ ਤੋਂ ਬਾਅਦ ਮਾਨਸਾ ਤੋਂ ਭੀਖੀ ਵੱਲ ਪਰਤ ਰਹੀ ਸੀ ਤਾਂ ਪਿੰਡ ਕੋਟੜਾ ਕੋਲੇ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ, ਹਾਦਸੇ ਵਿੱਚ ਉਸ ਦੀ ਮਾਤਾ ਇੰਦਰਾ ਰਾਣੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਉੱਧਰ ਦੁਰਘਟਨਾ ਦਾ ਵੇਰਵਾ ਦਿੰਦੇ ਹੋਏ ਸਹਾਇਕ ਸਬ ਇੰਸਪੈਕਟਰ ਗੰਗਾ ਰਾਮ ਨੇ ਦੱਸਿਆ ਕਿ ਮਮਤਾ ਐਕਟਿਵਾ ਸਕੂਟਰ ਤੇ ਮਾਨਸਾ ਤੋਂ ਭੀਖੀ ਵੱਲ ਆ ਰਹੀ ਸੀ ਤਾਂ ਪਿੰਡ ਕੋਟੜ੍ਹਾਂ ਕੋਲ ਸਾਹਮਣੇ ਆਉਦੇ ਵਹੀਕਲ ਤੋਂ ਸਕੂਟਰ ਨੂੰ ਬਚਾਉਦੀ ਹੋਈ ਉਸ ਦੇ ਪਾਸੇ ਜਾ ਰਹੇ ਟਰੈਕਟਰ ਨਾਲ ਟਕਰਾ ਗਈ। ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਿ੍ਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲੋੜ੍ਹੀਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਿ੍ਤਕਾ ਆਪਣੇ ਪਿੱਛੇ ਸੱਤ ਸਾਲ ਦੇ ਲੜਕੇ ਹਿਮਾਂਸ਼ੂ ਨੂੰ ਛੱਡ ਗਈ ਹੈ।