ਪੱਤਰ ਪੇ੍ਰਰਕ, ਮੌੜ ਮੰਡੀ : ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮੌੜ ਤੋਂ ਮਨੋਜ ਬਾਲਾ ਉਰਫ਼ ਮੰਜੂ ਬਾਂਸਲ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕਾਂਗਰਸ ਅੰਦਰ ਧੜੇਬਾਜ਼ੀ ਦਿਨੋ ਦਿਨ ਵਧਦੀ ਜਾ ਰਹੀ ਹੈ, ਜਿਸਦੇ ਚਲਦੇ ਅੱਜ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਗ੍ਹਿ ਵਿਖੇ ਪੰਚਾਂ, ਸਰਪੰਚਾਂ ਅਤੇ ਕਾਂਗਰਸੀ ਵਰਕਰਾਂ ਦਾ ਭਰਵਾਂ ਇਕੱਠ ਹੋਇਆ। ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਹਲਕਾ ਮੌੜ ਦੀ ਟਿਕਟ 'ਤੇ ਦੁਬਾਰਾ ਵਿਚਾਰ ਕਰੇ, ਕਿਉਂਕਿ ਜਿਸ ਉਮੀਦਵਾਰ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ, ਉਸ ਪਰਿਵਾਰ ਪ੍ਰਤੀ ਹਲਕਾ ਵਾਸੀਆਂ ਨੂੰ ਵਧੇਰੇ ਰੋਸ ਹੈ। ਜੇਕਰ ਹਾਈਕਮਾਂਡ ਨੇ ਟਿਕਟ ਨਾ ਬਦਲੀ ਤਾਂ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਇਸ ਮੌਕੇ ਮਹਿਲਾ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਜੌਹਰ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਲਕਾ ਮੌੜ ਤੋਂ ਐਲਾਨੇ ਉਮੀਦਵਾਰ ਲਈ ਦੁਬਾਰਾ ਨਜ਼ਰਸਾਨੀ ਕੀਤੀ ਜਾਵੇ, ਕਿਉਂਕਿ ਵਰਕਰਾਂ ਨੂੰ ਬਾਂਸਲ ਪਰਿਵਾਰ ਪ੍ਰਤੀ ਰੋਸ ਹੈ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ 2012 ਦੀਆਂ ਚੋਣਾਂ ਤੋਂ ਬਾਅਦ ਉਹ ਵਰਕਰਾਂ ਅਤੇ ਹਲਕਾ ਮੌੜ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ। ਉਨਾਂ੍ਹ ਅੱਗੇ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਵਰਕਰਾਂ ਨੂੰ ਜਲੀਲ ਹੀ ਨਹੀਂ ਕੀਤਾ, ਸਗੋਂ ਝੂਠੇ ਪਰਚੇ ਦਰਜ਼ ਕਰਵਾ ਕੇ ਜੇਲਾਂ੍ਹ 'ਚ ਸੁੱਟਿਆ ਗਿਆ, ਪੰ੍ਤੂ ਇਨਾਂ੍ਹ ਲੀਡਰਾਂ ਨੇ ਕਦੇ ਵੀ ਵਰਕਰਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਹਲਕੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੱਘਰ ਸਿੰਘ ਡਿੱਖ, ਕਸ਼ਮੀਰ ਸਿੰਘ ਸਰਪੰਚ ਅਤੇ ਗੁਰਵਿੰਦਰ ਸਿੰਘ ਸਰਪੰਚ ਨੇ ਕਿਹਾ ਕਿ ਬਾਂਸਲ ਪਰਿਵਾਰ ਦੀ ਧੱਕੇਸ਼ਾਹੀ ਕਾਰਨ ਸਰਪੰਚਾਂ ਨੂੰ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਬੀਡੀਪੀਓ ਦਫ਼ਤਰ ਮੌੜ ਅੱਗੇ ਧਰਨੇ ਲਗਾਉਣ ਲਈ ਮਜਬੂਰ ਹੋਣਾ ਪਿਆ ਸੀ, ਜਿਸ ਕਾਰਨ ਉਹ ਚੋਣਾਂ 'ਚ ਇਸ ਉਮੀਦਵਾਰ ਦਾ ਸਾਥ ਨਹੀਂ ਦੇਣਗੇ। ਉਨਾਂ੍ਹ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਹਲਕਾ ਮੌੜ ਦੀ ਟਿਕਟ ਬਦਲ ਕੇ ਕਿਸੇ ਹੋਰ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ, ਤਾਂ ਜੋ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾ ਸਕੇ। ਇਸ ਮੌਕੇ ਐਡਵੋਕੇਟ ਅਸ਼ੋਕ ਕੁਮਾਰ ਗੋਇਲ, ਨਰੇਸ਼ ਕੁਮਾਰ ਭੋਲਾ, ਸੁਰੇਸ਼ ਕੁਮਾਰ ਹੈਪੀ, ਰਾਜੂ ਗੁਪਤਾ, ਸੁਖਪ੍ਰਰੀਤ ਸਿੰਘ, ਜੱਸੀ ਸਿੰਘ, ਨੈਬ ਸਿੰਘ, ਮੁਖਜੀਤ ਸਿੰਘ, ਗੁਰਪਿਆਰ ਸਿੰਘ, ਹਰਦਰਸ਼ਨ ਸਿੰਘ, ਗੁਰਜੰਟ ਸਿੰਘ, ਮੇਜਰ ਸਿੰਘ, ਮੁਖਤਿਆਰ ਸਿੰਘ, ਭੋਲਾ ਸਿੰਘ, ਸੁਖਦੇਵ ਸਿੰਘ, ਬਿੰਦਰ ਸਿੰਘ, ਵੀਰਾ ਸਿੰਘ, ਮੁਖਵੀਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਮੌਜੂਦ ਸਨ।