ਪੱਤਰ ਪੇ੍ਰਕ. ਗੋਨਿਆਣਾ ਮੰਡੀ : ਪਿੰਡ ਗੋਨਿਆਣਾ ਖੁਰਦ ਵਿਖੇ ਕਿਸਾਨ ਦੇ ਸੱਪ ਦੇ ਡੱਸਣ ਨਾਲ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕਿਸਾਨ ਨਛੱਤਰ ਸਿੰਘ (62) ਪੁੱਤਰ ਕਰਨੈਲ ਸਿੰਘ ਖੇਤ ਵਿਚੋਂ ਜਦੋਂ ਪੱਠੇ ਕੱਢ ਰਿਹਾ ਸੀ ਤਾਂ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ।

ਘਟਨਾ ਦਾ ਪਤਾ ਚਲਦੇ ਹੀ ਪਰਿਵਾਰ ਵੱਲੋਂ ਕਿਸਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਮਿ੍ਤਕ ਕਿਸਾਨ ਪਿੰਡ ਦਾ ਸਾਬਕਾ ਸਰਪੰਚ ਰਿਹਾ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵੱਲੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।