ਹਰਮੇਲ ਸਾਗਰ, ਭੁੱਚੋ ਮੰਡੀ : ਅੱਜ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਮਹੌਲ ਉਸ ਸਮੇ ਗਰਮਾ ਗਿਆ ਜਦੋਂ ਲੋਕਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ 'ਤੇ ਨਸ਼ੇ ਵੇਚਣ ਦਾ ਦੋਸ਼ ਲਾ ਕੇ ਉਸ ਵੱਲੋਂ ਨਵੀ ਦੁਕਾਨ ਕਰਨ ਦਾ ਵਿਰੋਧ ਕੀਤਾ। ਇਸ ਦੌਰਾਨ ਗੱਲ ਇੱਥੋ ਤੱਕ ਵਧ ਗਈ ਕਿ ਪਿੰਡ ਵਾਸੀਆਂ ਨੂੰ ਇਸ ਵਿਅਕਤੀ ਨੇ ਅਪਜਨਕ ਸਬਦ ਬੋਲੇ ਤਾਂ ਪਿੰਡ ਵਾਸੀਆਂ ਨੇ ਪਿੰਡ ਦੇ ਸਰਪੰਚ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੋਕਾਂ ਨੇ ਉਸਦੇ ਘਰ ਅੱਗੇ ਆ ਕੇ ਰੋਸ ਵਿਖਾਵਾ ਵੀ ਕੀਤਾ । ਗੱਲ ਇੱਥੇ ਹੀ ਨਹੀ ਰੁਕੀ ਇਕੱਠੇ ਹੋਏ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਇਸ ਵਿਅਕਤੀ ਨੂੰ ਗਿ੍ਫਤਾਰ ਕਰਵਾਉਣ ਲਈ ਪੁਲਿਸ ਚੌਕੀ ਭੁੱਚੋ ਅੱਗੇ ਧਰਨਾ ਲਗਾਕੇ ਨਾਅਰੇਬਾਜੀ ਕੀਤੀ। ਇਸ ਦੌਰਾਨ ਪਿੰਡ ਵਾਸੀ ਜਸਵਿੰਦਰ ਕੌਰ, ਹਰਦੀਪ ਕੌਰ, ਜਸਵੀਰ ਕੌਰ, ਗੁਰਮੇਲ ਕੌਰ, ਜਸਵਿੰਦਰ ਕੌਰ ਅਜਮੇਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਦੁਕਾਨ ਕਰਨ ਦਾ ਤਾਂ ਇੱਕ ਬਹਾਨਾ ਹੈ ਇਸ ਨੇ ਤਾਂ ਇੱਥੇ ਚਿੱਟਾ ਵੇਚਣਾ ਹੈ। ਉਨਾਂ੍ਹ ਦੱਸਿਆ ਕਿ ਪਿੰਡ ਵਿਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਨੂੰ ਚਿੱਟੇ ਦੀ ਆਦਤ ਪੈ ਚੁੱਕੀ ਹੈ। ਨੌਜਵਾਨੀ ਬਚਾਉਣ ਲਈ ਉਹ ਮਜਬੂਰੀ ਬੱਸ ਇਹ ਧਰਨਾ ਲਗਾ ਰਹੇ ਹਨ ।ਪੁਲਿਸ ਚੌਕੀ ਭੁੱਚੋ ਦੇ ਇੰਚਾਰਜ ਜਗਰੂਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਦੱਸਿਆਂ ਕਿ ਉਕਤ ਵਿਆਕਤੀ ਨੂੰ ਗਿਫਤਾਰ ਕਰਨ ਲਈ ਉਸ ਦੇ ਘਰ ਛਾਪੇਮਾਰੀ ਕੀਤੀ ਸੀ, ਪਰ ਘਰ ਨੂੰ ਜਿੰਦਰੇ ਲੱਗੇ ਹੋਏ ਸਨ। ਉਹ ਤੇ ਉਸ ਦਾ ਪਰਿਵਾਰ ਫਰਾਰ ਹੈ ਜਲਦ ਹੀ ਇਸ ਵਿਅਕਤੀ ਨੂੰ ਗਿ੍ਫਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।