ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਪਿੰਡ ਮਹਿਰਾਜ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪੰਜ ਜਣਿਆਂ ਨੇ ਮਿਲ ਕੇ ਇਕ ਵਿਅਕਤੀ ਨੂੰ ਅਗਵਾ ਕੀਤਾ ਅਤੇ ਉਸ ਨੂੰ ਆਪਣੇ ਘਰ ਲਿਜਾ ਕੇ ਉਸ ਦੇ ਨਾਲ ਮਾਰਕੁੱਟ ਕੀਤੀ। ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।

ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਪੀੜ੍ਹਤ ਵਿਅਕਤੀ ਦੇ ਬਿਆਨਾਂ 'ਤੇ ਪਿਉ ਪੁੱਤਰਾਂ ਸਮੇਤ ਕੁੱਲ੍ਹ ਪੰਜ ਜਣਿਆਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਿਫ਼ਲਹਾਲ ਅਜੇ ਕਿਸੇ ਵੀ ਕਥਿੱਤ ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਥਾਣਾ ਸਿਟੀ ਰਾਮਪੁਰਾ ਪੁਲਿਸ ਨੂੰ ਸ਼ਿਕਾਇਤ ਦੇ ਕੇ ਪਿੰਡ ਮਹਿਰਾਜ ਵਾਸੀ ਜਗਸੀਰ ਸਿੰਘ ਨੇ ਦੱਸਿਆ ਕਿ ਬੀਤੀ 23 ਜੁਲਾਈ ਨੂੰ ਉਹ ਆਪਣ ਪਿਤਾ ਬਲਜੀਤ ਸਿੰਘ ਦੇ ਨਾਲ ਛੋਟਾ ਹਾਥੀ ਟੈਂਪੂ ਨੰਬਰ. ਪੀਬੀ 05ਟੀ 9873 'ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਕਥਿੱਤ ਦੋਸ਼ੀ ਗੁਰਮੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਅਤੇ ਉਸ ਦੇ ਪਿਤਾ ਬਲਜੀਤ ਸਿੰਘ ਦੇ ਨਾਲ ਗਾਲੀ ਗਲੌਚ ਕਰਨ ਲੱਗਿਆ, ਜਦੋਂ ਉਸ ਦੇ ਪਿਤਾ ਨੇ ਉਸ ਦਾ ਵਿਰੋਧ ਕੀਤਾ ਤਾਂ ਕਥਿੱਤ ਦੋਸ਼ੀ ਗੁਰਮੀਤ ਸਿੰਘ ਆਪਣੇ ਪੁੱਤਰ ਹਰਪ੍ਰਰੀਤ ਸਿੰਘ, ਓਮਪ੍ਰਰੀਤ ਸਿੰਘ, ਹਰਗੋਬਿੰਦ ਸਿੰਘ ਅਤੇ ਗੁਰਜੰਟ ਸਿੰਘ ਵਾਸੀ ਮਹਿਰਾਜ ਨੂੰ ਮੌਕੇ 'ਤੇ ਬੁਲਾਇਆ ਅਤੇ ਉਸ ਦੇ ਪਿਤਾ ਨੂੰ ਟੈਂਪੂ ਸਮੇਤ ਅਗਵਾ ਕਰ ਆਪਣੇ ਘਰ ਲੈ ਗਏ ਅਤੇ ਉਥੇ ਉਨਾਂ੍ਹ ਦੇ ਨਾਲ ਮਾਰਕੁੱਟ ਕਰ ਉਨਾਂ੍ਹ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ਵਿਚ ਉਸ ਦੇ ਪਿਤਾ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਕਥਿੱਤ ਦੋਸ਼ੀ ਲੋਕਾਂ 'ਤੇ ਮਾਮਲਾ ਦਰਜ ਕਰ ਉਨਾਂ੍ਹ ਦੀ ਗਿ੍ਫ਼ਤਾਰੀ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਹਨ।