ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋੋਂ ਡਿਊਰੇਬਿਲਟੀ ਆਫ ਕੰਕਰੀਟ ਵਿਸ਼ੇ 'ਤੇ ਆਨਲਾਈਨ ਸੈਮੀਨਾਰ (ਵੈਬੀਨਾਰ) ਜ਼ੂਮ ਐਪ ਰਾਹੀਂ ਕਰਵਾਇਆ ਗਿਆ। ਇਸ ਵੈਬੀਨਾਰ ਦੇ ਮੁੱਖ ਬੁਲਾਰੇ ਇੰਜੀ. ਵਿਕਾਸ ਮਲਹੋਤਰਾ ਜਨਰਲ ਮੈਨੇਜਰ ਜੇਕੇ ਸੀਮਿੰਟ ਲਿਮਟਡ ਅਤੇ ਇੰਜੀ. ਸਾਹਿਲ ਵਰਮਾਂ ਟੈਕਨੀਕਲ ਐਗਜੀਕਿਊਟਿਵ ਜੇਕੇ ਸੀਮਿੰਟ ਲਿਮਟਡ ਸਨ। ਇਸ ਵੈਬੀਨਾਰ ਵਿਚ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਆਨਲਾਈਨ ਸ਼ਾਮਲ ਹੋ ਕੇ ਸਿਵਲ ਇੰਜੀ. ਵਿਭਾਗ ਨੂੰ ਇਸ ਆਨਲਾਈਨ ਸੈਮੀਨਾਰ ਦਾ ਪ੍ਰਬੰਧ ਕਰਨ ਦੀ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਵੱਲੋਂ ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਦੌਰਾਨ ਆਨਲਾਈਨ ਵਿਧੀਆਂ ਰਾਹੀਂ ਕਾਲਜ ਦੇ ਵਿਦਿਆਰਥੀਆਂ ਦੀ ਲਗਾਤਾਰ ਕਵਿਤਾ ਗਾਇਨ, ਕੁਇਜ਼ ਆਦਿ ਮੁਕਾਬਲੇ ਕਰਵਾਕੇ ਪੜ੍ਹਾਈ ਕਰਵਾਈ ਜਾ ਰਹੀ ਹੈ।

ਵੈਬੀਨਾਰ ਦੌਰਾਨ ਬੁਲਾਰਿਆਂ ਨੇ ਸੀਮਿੰਟ ਟੈਕਨਾਲੋਜੀ ਅਤੇ ਕੰਕਰੀਟ ਟੈਕਨਾਲੋਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਆਨਲਾਈਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਵੈਬੀਨਾਰ ਵਿਚ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਦੇਸ ਰਾਜ ਬਾਂਸਲ ਤੋਂ ਇਲਾਵਾ ਵਿਭਾਗ ਦੇ ਸਮੂਹ ਸਟਾਫ ਮੈਂਬਰ ਅਤੇ 70 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਇਹ ਵੈਬੀਨਾਰ ਸ਼੍ਰੀਮਤੀ ਸਰਬਜੀਤ ਕੌਰ, ਸੀਨੀਅਰ ਲੈਕਚਰਾਰ ਸਿਵਲ ਇੰਜੀਨੀਅਰਿੰਗ ਵਿਭਾਗ ਦੀ ਦੇਖਰੇਖ ਹੇਠ ਕਰਵਾਇਆ ਗਿਆ।