-ਇਕ ਹੋਰ ਮਰੀਜ਼ ਠੀਕ ਹੋ ਘਰ ਪਰਤਿਆ

-ਜ਼ਿਲ੍ਹੇ 'ਚ ਹੁਣ ਸਿਰਫ 3 ਐਕਟਿਵ ਕੇਸ

ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਬਠਿੰਡਾ ਜ਼ਿਲ੍ਹੇ ਵਿਚ ਹੁਣ ਤਕ ਕੁੱਲ 1901 ਨਮੂਨੇ ਕੋਵਿਡ-19 ਦੀ ਜਾਂਚ ਲਈ ਲਏ ਗਏ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ਼੍ਰੀ ਨਿਵਾਸਨ ਆਈਏਐੱਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਕ ਹੋਰ ਵਿਅਕਤੀ ਕੋਰੋਨਾ ਤੇ ਫਤਿਹ ਪਾ ਕੇ ਘਰ ਪਰਤ ਚੁੱਕਾ ਹੈ। ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਵਿਚ 40 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਸਮੇਂ ਡਾਕਟਰੀ ਦੇਖਰੇਖ ਹੇਠ ਕੇਵਲ 3 ਲੋਕ ਹਨ। ਮੰਗਲਵਾਰ ਵੀ 52 ਹੋਰ ਨੈਗੇਟਿਗ ਰਿਪੋਰਟਾਂ ਪ੍ਰਰਾਪਤ ਹੋਈਆਂ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਏ ਗਏ ਕੁਲ੍ਹ 1901 ਨਮੂਨਿਆਂ ਵਿਚੋਂ 68 ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਜਦ ਕਿ 1790 ਦੀ ਰਿਪੋਰਟ ਨੈਗੇਟਿਵ ਮਿਲੀ ਹੈ। 43 ਜਣਿਆਂ ਦੀ ਰਿਪੋਰਟ ਪਾਜ਼ਿਟਿਵ ਆਈ ਸੀ, ਜਿੰਨ੍ਹਾਂ ਵਿਚੋਂ ਹੁਣ ਕੇਵਲ 3 ਐਕਟਿਵ ਕੇਸ ਬਕਾਇਆ ਰਹਿ ਗਏ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹੇ ਦੇ ਲੋਕਾਂ ਦਾ ਕੋਵਿਡ 19 ਦੇ ਪਸਾਰ ਨੂੰ ਰੋਕਣ ਵਿਚ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਜਦ ਸਰਕਾਰ ਵੱਲੋਂ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਗਈਆਂ ਹਨ ਤਾਂ ਲੋਕਾਂ ਨੂੰ ਵਧੇਰੇ ਜਿੰਮੇਵਾਰੀ ਦਾ ਅਹਿਸਾਸ ਕਰਦਿਆਂ ਜਿਆਦਾ ਸਾਵਧਾਨੀ ਰੱਖਣੀ ਪਵੇਗੀ ਤਾਂ ਜੋ ਇਸ ਬਿਮਾਰੀ ਨੂੰ ਅਸੀਂ ਪੂਰ੍ਹੀ ਤਰ੍ਹਾ ਮਾਤ ਦੇ ਸਕੀਏ।