-ਬਹਾਦਰ ਸਿੰਘ ਸਰਪੰਚ ਬਾਂਡੀ ਨੂੰ ਪ੍ਰਧਾਨ ਚੁਣਿਆ

ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਅੱਜ ਸਥਾਨਕ ਮੰਡੀ ਵਿਖੇ ਹੋਈ ਮੀਟਿੰਗ ਦਰਮਿਆਨ ਬਲਾਕ ਸੰਗਤ ਦੀ ਪੰਚਾਇਤ ਯੂਨੀਅਨ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਬਹਾਦਰ ਸਿੰਘ ਸਰਪੰਚ ਬਾਂਡੀ ਨੂੰ ਪ੍ਰਧਾਨ ਵਜੋਂ ਚੁਣਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਡੂੰਮਵਾਲੀ ਦੇ ਸਰਪੰਚ ਹਰਪਾਲ ਸਿੰਘ ਨੇ ਕੀਤੀ, ਜਿਸ ਵਿਚ ਸਰਵਸੰਮਤੀ ਨਾਲ ਨਰਸਿੰਗ ਕਲੋਨੀ ਦੇ ਸਰਪੰਚ ਜਗਜੀਤ ਸਿੰਘ ਕਾਕਾ, ਸ਼ਰਨਜੀਤ ਸਿੰਘ ਜੰਗੀਰਾਣਾ ਅਤੇ ਅੰਗਰੇਜ ਸਿੰਘ ਪੱਕਾ ਕਲਾਂ ਨੂੰ ਮੀਤ ਪ੍ਰਧਾਨ ਵਜੋਂ ਚੁਣਿਆ ਗਿਆ। ਇਸ ਤੋਂ ਇਲਾਵਾ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ, ਪਿੰਡ ਜੈ ਸਿੰਘ ਵਾਲਾ ਦੇ ਸਰਪੰਚ ਬਾਬੂ ਸਿੰਘ, ਕਾਲਝਰਾਣੀ ਦੀ ਸਰਪੰਚ ਕਾਰਜ ਕੌਰ, ਪਿੰਡ ਕੁਟੀ ਦੇ ਸਰਪੰਚ ਬਲਕਾਰ ਸਿੰਘ ਅਤੇ ਪਿੰਡ ਮੱਲਵਾਲਾ ਦੇ ਸਰਪੰਚ ਪਾਲਾ ਰਾਮ ਨੂੰ ਸਕੱਤਰ ਵਜੋਂ ਚੁਣਿਆ ਗਿਆ। ਤੇਗਵੀਰ ਸਿੰਘ ਜੌਨੀ ਸਰਪੰਚ ਪਿੰਡ ਮਛਾਣਾ ਨੂੰ ਖਜਾਨਚੀ ਚੁਣਿਆ ਗਿਆ ਅਤੇ ਪਥਰਾਲਾ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਰਾਣਾ ਨੂੰ ਪ੍ਰਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਪ੍ਰਰੈਸ ਨਾਲ ਗੱਲਬਾਤ ਕਰਦਿਆਂ ਸਰਪੰਚ ਯੂਨੀਅਨ ਦੇ ਚੁਣੇ ਗਏ ਪ੍ਰਧਾਨ ਬਹਾਦਰ ਸਿੰਘ ਨੇ ਦੱਸਿਆ ਕਿ ਚੁਣੀ ਹੋਈ ਕਮੇਟੀ ਗ੍ਰਾਮ ਪੰਚਾਇਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨ ਕਰੇਗੀ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਦਾ ਕਰੇਗੀ। ਉਨ੍ਹਾਂ ਸਾਰੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਨੂੰ ਉਨ੍ਹਾਂ ਨੂੰ ਵੱਡੀ ਜ਼ਿੰਮੇਦਾਰੀ ਸੌਂਪਣ ਲਈ ਧੰਨਵਾਦ ਕੀਤਾ ਅਤੇ ਮਿਲ ਜੁਲ ਕੇ ਕੰਮ ਕਰਨ ਦੀ ਬੇਨਤੀ ਕੀਤੀ।