ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਐਤਵਾਰ ਨੂੰ ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਦੇ 48 ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ 'ਚ ਪੰਜ ਜਣੇ ਸੈਨਿਕ ਛਾਉਣੀ ਦੇ ਹਨ। ਇਸ ਦੇ ਇਲਾਵਾ ਸ਼ਹਿਰੀ ਇਲਾਕੇ ਦੇ ਜੋਗੀ ਨਗਰ 'ਚ ਦੋ, ਬੱਲਾ ਰਾਮ ਨਗਰ ਵਿਚ ਇਕ, ਆਦਰਸ਼ ਨਗਰ 'ਚ ਇਕ, ਲਾਲੇਆਨਾ 'ਚ ਇਕ, ਚੱਕ ਸਿੰਘ ਵਾਲਾ ਵਿਚ ਇਕ, ਭੁੱਚੋ ਮੰਡੀ ਵਿਚ ਇਕ, ਫੈਕਟਰੀ ਰੋਡ ਰਾਮਪੁਰਾ ਵਿਚ ਇਕ, ਬਾਲਿਆਂਵਾਲੀ ਵਿਚ ਇਕ, ਕਲਿਆਣ ਮਲਕਾ 'ਚ ਇਕ, ਮਹਿਰਾਜ 'ਚ ਇਕ, ਪੂਹਲੀ 'ਚ ਇਕ, ਅਗਰਵਾਲ ਕਾਲੋਨੀ ਰਾਮਪੁਰਾ 'ਚ ਦੋ, ਜ਼ੋਰਾਵਰ ਸਕੂਲ ਜੋਧਪੁਰ ਪਾਖਰ 'ਚ ਇਕ, ਨਥਾਣਾ ਵਿਚ ਇਕ,ਲਹਿਰਾ ਮੁਹੱਬਤ 'ਚ ਇਕ, ਭਗਤਾ ਭਾਈਕਾ ਵਿਚ ਦੋ, ਕੋਰੋਨਾ ਕੇਸ ਸਾਹਮਣੇ ਆਏ ਹਨ।

ਉਥੇ ਹੀ ਦੂਸਰੇ ਪਾਸੇ ਕੋਰੋਨਾ ਦੀ ਰਫ਼ਤਾਰ ਰੋਕਣ ਲਈ ਪ੍ਰਸ਼ਾਸਨ ਨੇ ਰਣਨੀਤੀ ਬਦਲਦੇ ਹੋਏ ਹੁਣ ਜਿਸ ਇਲਾਕੇ 'ਚ ਕੋਰੋਨਾ ਕੇਸ ਮਿਲੇਗਾ, ਉਥੇ ਹੀ ਤੁਰੰਤ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਜਾਵੇਗਾ। ਇਹ ਕੰਟੇਨਜ਼ੋਨ ਤੋਂ ਅਲੱਗ ਹੋਵੇਗਾ। ਕੰਟੇਨਮੈਂਟ ਜ਼ੋਨ 'ਚ ਪੂਰੇ ਇਲਾਕੇ ਨੂੰ ਹੀ ਸੀਲ ਕੀਤਾ ਜਾਂਦਾ ਸੀ। ਲੇਕਿਨ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ ਮਰੀਜ਼ ਦੇ ਆਸ ਪਾਸ ਇਲਾਕੇ ਨੂੰ ਹੀ ਕੰਟੇਨਮੈਂਟ ਜ਼ੋਨ 'ਚ ਬਦਲਿਆ ਜਾਵੇਗਾ। ਿਫ਼ਲਹਾਲ ਪ੍ਰਸ਼ਾਸਨ ਨੇ ਸ਼ਿਆਮ ਢਾਬਾ ਦੇ ਆਸਪਾਸ ਲੱਗਦੇ ਕਮਰਸ਼ੀਅਲ ਇਲਾਕਾ ਗੋਨਿਆਣਾ ਰੋਡ ਨੂੰ ਮਾਈਕਰੋ ਕੰਟੇਨਮੈਂਟ ਜੋਨ ਘੋਸ਼ਿਤ ਕੀਤਾ ਹੈ। ਇਥੇ ਦਸ ਦਿਨ ਤੱਕ ਨਵੀਆਂ ਪਾਬੰਦੀਆ ਲਾਗੂ ਹੋਣਗੀਆਂ। ਉਥੇ ਹੀ ਲੋਕਾਂ ਨੂੰ ਘਰਾਂ ਵਿਚ ਇਕਾਂਤਵਾਸ ਵਿਚ ਰਹਿਣ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਹੁਣ ਜ਼ਿਲ੍ਹੇ ਵਿਚ ਇਸੇ ਤਰ੍ਹਾਂ ਦੇ ਛੋਟੇ ਛੋਟੇ ਕੰਟੇਨਮੈਂਟ ਜ਼ੋਨ ਬਣਨਗੇ, ਜਿੱਥੇ ਕੋਰੋਨਾ ਦੇ ਮਰੀਜ਼ ਇਕ ਦੇ ਬਾਅਦ ਇਕ ਆ ਰਹੇ ਹਨ। ਸ਼ਿਆਮ ਢਾਬਾ ਵਿਚ ਇਕ ਮਰੀਜ਼ ਚਾਰ ਦਿਨ ਪਹਿਲਾਂ ਆਇਆ ਸੀ ਤੇ ਇਸ ਦੇ ਬਾਅਦ ਉਥੇ ਤਾਇਨਾਤ ਕਰਮਚਾਰੀਆਂ ਦੀ ਜਾਂਚ ਦੇ ਬਾਅਦ ਸ਼ੁੱਕਰਵਾਰ ਨੂੰ ਪੰਜ ਨਵੇਂ ਕੇਸ ਸਾਹਮਣੇ ਆਏ। ਜਿਸ ਨਾਲ ਲੋਕਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਏਰੀਆ 'ਚ ਆਉਣ ਵਾਲੇ ਮਰੀਜ਼ ਦੀ ਜਾਣਕਾਰੀ ਮਿਲਣ ਦੇ ਬਾਅਦ ਇਲਾਕੇ ਵਿਚ ਨਾ ਜਾਣ। ਦਸ ਦਿਨ ਤੱਕ ਇਥੇ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਜਿਸ ਵਿਚ ਪ੍ਰਭਾਵਿਤ ਇਲਾਕੇ ਵਿਚ ਿਫ਼ਰ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਸਕਰੀਨਿੰਗ ਕਰਨਗੇ। ਉਥੇ ਹੀ ਡੀਸੀ ਬਠਿੰਡਾ ਬੀ ਸ਼੍ਰੀ ਨਿਵਾਸਨ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਜੇਕਰ ਕੋਈ ਵਿਅਕਤੀ 9 ਅਗਸਤ ਤੋਂ 19 ਅਗਸਤ ਤੱਕ ਤੈਅ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।