ਗਰਤੇਜ ਸਿੰਘ ਸਿੱਧੂ, ਬਠਿੰਡਾ : ਰਾਮਪੁਰਾ ਫੂਲ ਦੀ ਇਕ ਵਿਧਵਾ ਅੌਰਤ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਬੈਂਕ ਮੁਲਾਜ਼ਮ ਦੱਸ ਕੇ ਉਸ ਦੇ ਨਿੱਜੀ ਬੈਂਕ ਖਾਤੇ ਦਾ ਓਟੀਪੀ ਮੰਗਿਆ ਅਤੇ ਨੈੱਟ ਬੈਂਕਿੰਗ ਆਈਡੀ ਬਣਾ ਕੇ ਅੌਰਤ ਦੇ ਖਾਤੇ ਵਿਚ ਪਈ ਨਕਦੀ ਤੋਂ ਇਲਾਵਾ ਐੱਫਡ ਤੋੜ ਕੇ ਕੁੱਲ 12.19 ਲੱਖ ਰੁਪਏ ਕਢਵਾ ਲਏ। ਪੁਲਿਸ ਨੇ ਪੀੜਤ ਅੌਰਤ ਦੀ ਸ਼ਕਿਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਰਾਮਪੁਰਾ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਮਪੁਰਾ ਫੂਲ ਦੀ ਜਨਤਾ ਕਲੋਨੀ ਦੀ ਗਲੀ ਨੰਬਰ 16 ਦੀ ਰਹਿਣ ਵਾਲੀ ਵਿਧਵਾ ਅੌਰਤ ਇਕਬਾਲ ਕੌਰ ਨੇ ਦੱਸਿਆ ਕਿ ਰਾਮਪੁਰਾ ਫੂਲ ਦੀ ਰੇਲਵੇ ਰੋਡ 'ਤੇ ਸਥਿਤ ਐੱਸਬੀਆਈ ਬੈਂਕ ਦੀ ਸ਼ਾਖਾ ਵਿਚ ਉਸ ਦਾ ਬੈਂਕ ਖਾਤਾ ਹੈ। 26 ਅਪ੍ਰਰੈਲ ਨੂੰ ਉਸ ਦੇ ਪਤੀ ਦੇ ਮੋਬਾਈਲ ਨੰਬਰ 'ਤੇ ਉਸ ਦਾ ਬੈਂਕ ਖਾਤਾ ਬਲਾਕ ਹੋਣ ਅਤੇ 24 ਘੰਟਿਆਂ ਦੇ ਅੰਦਰ ਕੇਵਾਈਸੀ ਕਰਨ ਦਾ ਸੁਨੇਹਾ ਆਇਆ। ਅਗਲੇ ਦਿਨ ਪੀੜਤਾ ਮੈਸੇਜ ਬਾਰੇ ਪੁੱਛਣ ਲਈ ਆਪਣੀ ਬੈਂਕ ਬ੍ਾਂਚ ਗਈ। ਜਿੱਥੇ ਉਸ ਨੇ ਬੈਂਕ ਮੈਨੇਜਰ ਨੂੰ ਮਿਲ ਕੇ ਆਪਣੇ ਮਿ੍ਤਕ ਪਤੀ ਦੇ ਮੋਬਾਈਲ 'ਤੇ ਆਏ ਮੈਸੇਜ ਨੂੰ ਦਿਖਾਇਆ ਅਤੇ ਜਿੱਥੇ ਉਸ ਨੇ ਆਪਣੇ ਪਤੀ ਦੀ ਮੌਤ ਤੋਂ ਕੁਝ ਸਮੇਂ ਬਾਅਦ ਆਪਣਾ ਬੈਂਕ ਖਾਤਾ ਬੰਦ ਕਰ ਦਿੱਤਾ ਸੀ। ਪੀੜਤਾ ਅਨੁਸਾਰ ਜਦੋਂ ਉਹ ਬੈਂਕ ਮੈਨੇਜਰ ਨੂੰ ਮਿਲਣ ਤੋਂ ਬਾਅਦ ਘਰ ਵਾਪਸ ਆਈ ਤਾਂ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਉਹ ਬੈਂਕ ਮੁਲਾਜ਼ਮ ਹੈ ਤੇ ਉਸ ਨੂੰ ਆਪਣੇ ਬੈਂਕ ਖਾਤੇ ਨਾਲ ਿਲੰਕ ਕੀਤੇ ਮੋਬਾਈਲ ਨੰਬਰ ਦੀ ਪੂਰੀ ਜਾਣਕਾਰੀ ਦੇ ਨਾਲ ਨਾਲ ਓਟੀਪੀ ਲੈ ਲਿਆ। ਇਸ ਤੋਂ ਬਾਅਦ ਕਥਿਤ ਦੋਸ਼ੀ ਨੇ ਪੀੜਤ ਦੇ ਬੈਂਕ ਖਾਤੇ ਦੀ ਆਨਲਾਈਨ ਨੈੱਟ ਬੈਂਕਿੰਗ ਆਈਡੀ. ਬਣਾ ਕੇ ਪੀੜਤ ਦੇ ਮੋਬਾਈਲ ਨੰਬਰ ਦੀ ਬਜਾਏ ਆਪਣਾ ਮੋਬਾਈਲ ਨੰਬਰ ਦਰਜ ਕਰ ਲਿਆ ਅਤੇ ਪੀੜਤ ਦੇ ਬੈਂਕ ਖਾਤੇ 'ਚ ਪਈ ਕਰੀਬ 44 ਹਜ਼ਾਰ 165 ਰੁਪਏ ਦੀ ਨਕਦੀ ਤੋਂ ਇਲਾਵਾ ਇਕ ਐੱਫਡੀ 'ਚੋਂ 3 ਲੱਖ 15 ਹਜ਼ਾਰ 526, ਦੂਜੀ 'ਚੋਂ 6 ਲੱਖ ਅਤੇ ਤੀਜੀ ਐਫਡੀ 'ਚੋਂ 3 ਲੱਖ 3 ਹਜ਼ਾਰ 526 ਰੁਪਏ ਭਾਵ ਕੁੱਲ 12.19 ਲੱਖ ਰੁਪਏ ਉਸ ਦੇ ਬੈਂਕ ਖਾਤੇ 'ਚੋਂ ਕਢਵਾਏ ਗਏ। ਇਸ ਤੋਂ ਬਾਅਦ ਪੀੜਤ ਅੌਰਤ ਨੂੰ ਉਸ ਦਾ ਏਟੀਐੱਮ ਕਾਰਡ ਬਲਾਕ ਹੋਣ ਦਾ ਸੁਨੇਹਾ ਮਿਲਿਆ ਅਤੇ ਦੁਬਾਰਾ ਬੈਂਕ ਜਾ ਕੇ ਪਤਾ ਕੀਤਾ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਪੀੜਤ ਅੌਰਤ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।