ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਭਾਜਪਾ ਜ਼ਿਲ੍ਹਾ ਦੇ ਖ਼ਜ਼ਾਨਚੀ ਦੇ ਪਿਤਾ ਦੀ ਵੀਰਵਾਰ ਨੂੰ ਕੋਰੋਨਾ ਕਾਰਨ ਪਟਿਆਲਾ 'ਚ ਮੌਤ ਹੋ ਗਈ ਹੈ। ਇਸ ਨਾਲ ਜ਼ਿਲ੍ਹੇ 'ਚ ਇਹ 11ਵੀਂ ਮੌਤ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਪੰਚਵਟੀ ਨਗਰ ਦੇ ਰਹਿਣ ਵਾਲੇ ਸਨ, ਜੋ ਕਿ ਪਿਛਲੇ ਕਈ ਦਿਨਾ ਤੋਂ ਦਿਲ ਦੀ ਬੀਮਾਰੀ ਨਾਲ ਪੀੜਤ ਸੀ। ਪਹਿਲਾਂ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾ ਦੀ ਹਾਲਤ ਗੰਭੀਰ ਹੋਣ 'ਤੇ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਸੀ। ਵੀਰਵਾਰ ਸਵੇਰੇ ਉਨਸ ਦੀ ਹਸਪਤਾਲ 'ਚ ਮੌਤ ਹੋ ਗਈ। ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਨ੍ਹਾ ਦੀ ਰਿਪੋਰਟ ਪਾਜ਼ੇਟਿਵ ਮਿਲੀ। ਜਿਸ ਬਾਅਦ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਠਿੰਡਾ ਨੂੰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮਿ੍ਤਕ ਦੇ ਪੁੱਤਰ ਤੇ ਭਾਜਪਾ ਦੇ ਖਜ਼ਾਨਚੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਜਿਸ ਬਾਅਦ ਉਨ੍ਹਾਂ ਨੂੰ ਘਰ 'ਚ ਆਈਸੋਲੇਟ ਕੀਤਾ ਗਿਆ ਸੀ। ਉਨ੍ਹਾਂ ਦੇ ਪਿਤਾ ਦੀ ਮੌਤ ਬਾਅਦ ਹੁਣ ਪੂਰੇ ਪਰਿਵਾਰ ਦੁਆਰਾ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ, ਤਾਂਕਿ ਪਤਾ ਕੀਤਾ ਜਾ ਸਕੇ ਕਿ ਉਨ੍ਹਾ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਤਾਂ ਕੋਰੋਨਾ ਦੀ ਲਪੇਟ ਵਿਚ ਨਹੀਂ ਆਇਆ ਹੈ।

ਵੀਰਵਾਰ ਨੂੰ ਬਠਿੰਡਾ ਵਿਚ ਇਕ ਵਾਰ ਿਫ਼ਰ ਤੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਕ ਸੈਂਕੜਾ ਪਾਰ ਕਰ ਗਿਆ ਹੈ। ਇਸ ਵਿਚ 78 ਮਰੀਜ਼ਾਂ ਤਾਂ ਸਿਰਫ਼ ਰਾਮਾਂ ਰਿਫ਼ਾਇਨਰੀ ਵਿਚੋਂ ਕੰਮ ਲਈ ਆਏ ਮਜ਼ਦੂਰ ਹਨ ਤੇ 34 ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੁੱਲ੍ਹ ਮਰੀਜ਼ਾਂ ਦੀ ਤਾਦਾਦ 112 ਹੈ। ਇਸ ਵਿਚ ਆਰਮੀ ਕੈਂਟ ਦੇ 4 ਕੇਸ, ਕੋਟੜਾ ਕੋੜਾ 'ਚ ਇਕ, ਰਾਮਾਂ ਮੰਡੀ ਦੇ ਵੱਖ ਵੱਖ ਇਲਾਕਿਆਂ 'ਚ 6, ਮੌੜ ਮੰਡੀ 'ਚ ਚਾਰ, ਭੁੱਚੋ ਵਿਚ ਇਕ, ਅਜੀਤ ਰੋਡ ਬਠਿੰਡਾ ਵਿਚ ਗਲੀ ਨੰਬਰ. 9 ਵਿਚ ਇਕ, ਜੈਤੋ ਬਰਾੜ ਹਸਪਤਾਲ ਦਾ ਇਕ, ਪਿੰਡ ਮਹਿਰਾਜ 'ਚ ਇਕ, ਏਮਜ਼ 'ਚ ਇਕ, ਗੁਰੂ ਕੀ ਨਗਰੀ 'ਚ ਇਕ, ਵਰਧਮਾਨ 'ਚ ਇਕ, ਥਾਣਾ ਨੇਹੀਆਂਵਾਲਾ ਵਿਚ ਦੋ, ਗੋਨਿਆਣਾ ਵਿਚ ਦੋ, ਭਾਰਤ ਨਗਰ ਵਿਚ ਇਕ, ਸਿਵਲ ਲਾਈਨ ਵਿਚ ਇਕ, ਡੀਡੀ ਮਿੱਤਲ ਟਾਵਰ ਦੇ ਫਲੈਟ ਨੰਬਰ. 435 ਵਿਚ ਇਕ, ਰੇਲਵੇ ਸਟੇਸ਼ਨ ਵਿਚ ਇਕ, ਗੁਰੂ ਤੇਗ ਬਹਾਦਰ ਨਗਰ ਵਿਚ ਇਕ, ਮਾਡਲ ਟਾਉਨ ਵਿਚ ਦੋ, ਗ੍ਰੀਲ ਸਿਟੀ ਵਿਚ ਇਕ ਕੇਸ ਸਾਹਮਣੇ ਆਇਆ ਹੈ।

-----------------

ਰਿਫਾਇੰਨਰੀ 'ਚ ਕੰਮ ਲੱਭਣ ਆਏ 78 ਮਜ਼ਦੂਰ ਮਿਲੇ ਕੋਰੋਨਾ ਪਾਜ਼ੇਟਿਵ

ਹਰਭਜਨ ਸਿੰਘ ਖਾਲਸਾ, ਤਲਵੰਡੀ ਸਾਬੋ : ਤਲ ਸੋਧਕ ਕਾਰਖਾਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ 'ਚੋਂ ਰੋਜ਼ਾਨਾ ਵੱਡੀ ਗਿਣਤੀ ਪਰਵਾਸੀ ਮਜ਼ਦੂਰਾਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਇਥੇ ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ 'ਚ ਇਕ ਸੌ ਬਾਰਾਂ ਮਰੀਜ਼ ਆਏ, ਜਿਨ੍ਹਾਂ 'ਚੋਂ ਰਿਫ਼ਾਇਨਰੀ 'ਚ ਕੰਮ ਲੱਭਣ ਆਏ 78 ਮਰੀਜ਼ ਆਏ ਹਨ।

-----------

ਟੋਲ ਪਲਾਜ਼ਾ ਮੁਲਾਜ਼ਮ ਭੁੱਚੋ ਵਾਸੀ ਆਇਆ ਕਰੋਨਾ ਪੋਜਿਟਿਵ

ਫ਼ੋਟੋ ਬੀਟੀਆਈ -17ਪੀ

ਕੈਪਸ਼ਨ -ਭੁੱਚੋ ਦੇ ਵਾਰਡ ਨੰਬਰ 2 ਵਿਖੇ ਆਏ ਕਰੋਨਾ ਪਾਜ਼ੇਟਿਵ ਵਿਅਕਤੀ ਦੇ ਗੇਟ ਅੱਗੇ ਚੇਤਨਾ ਪੋਸਟਰ ਲਾਉਂਦੇ ਹੋਏ ਸਿਹਤ ਕਰਮੀ।

ਹਰਮੇਲ ਸਾਗਰ, ਭੁੱਚੋ ਮੰਡੀ : ਭੁੱਚੋ ਮੰਡੀ ਦੇ ਵਾਰਡ ਨੰਬਰ. 2 ਦਾ ਰਹਿਣ ਵਾਲਾ, ਜੋ ਟੋਲ ਪਲਾਜ਼ਾ ਲਹਿਰਾ ਬੇਗਾ ਵਿਖੇ ਕੰਮ ਕਰਦਾ ਹੈ। ਕੋਰੋਨਾ ਪਾਜ਼ੇਟਿਵ ਆਇਆ ਹੈ ਅਤੇ ਇਸ ਨਾਲ ਭੁੱਚੋ ਦੇ ਕੁੱਲ੍ਹ 21 ਕੋਰੋਨਾ ਕੇਸ ਹੋ ਗਏ ਹਨ। ਇਸ ਸਬੰਧੀ ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਨੇ ਦੱਸਿਆ ਕਿ ਉਹ ਵਿਅਕਤੀ ਕੁੱਝ ਦਿਨ ਪਹਿਲਾਂ ਬਾਲਿਅਵਾਲੀ ਦੇ ਸਿਵਲ ਹਸਪਤਾਲ ਵਿਖੇ ਦਵਾਈ ਲੈਣ ਗਿਆ ਸੀ ਅਤੇ ਲੱਛਣ ਦਿਖਣ 'ਤੇ ਜਦ ਉਸ ਦਾ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਆਇਆ। ਵਿਅਕਤੀ ਨੂੰ ਬਠਿੰਡਾ ਭੇਜ ਦਿੱਤਾ ਗਿਆ, ਜਦੋਂਕਿ ਉਸ ਦੇ ਪਰਿਵਾਰ ਨੂੰ ਇਕਾਂਤਵਾਸ ਕੀਤਾ ਗਿਆ ਹੈ। ਗੇਟ ਅੱਗੇ ਚੇਤਨਾ ਪੋਸਟਰ ਵੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ 'ਤੇ ਇਸ ਵਿਅਕਤੀ ਦੇ ਕਿਸੇ ਨਾਲ ਸੰਪਰਕ ਵਿੱਚ ਆ ਜਾਣ ਦਾ ਛੱਕ ਕੀਤਾ ਜਾ ਰਿਹਾ ਹੈ।