ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਇਕ ਸ਼ੱਕੀ ਸਮੇਤ 11 ਪਾਜ਼ੇਟਿਵ ਦੀ ਮੌਤ ਹੋ ਗਈ ਹੈ ਜਦੋਂਕਿ 891 ਕੇਸ ਨਵੇਂ ਆਏ ਹਨ। ਕੋਰੋਨਾ ਲਹਿਰ ਦੇ ਭਿਆਨਕ ਰੂਪ ਧਾਰਨ ਦੇ ਸਮੇਂ 'ਚ ਅੱਜ ਮੌਤਾਂ ਦੀ ਗਿਣਤੀ ਘੱਟ ਹੋਣ ਨਾਲ ਕੁੱਝ ਰਾਹਤ ਦੀ ਖਬਰ ਆਈ ਹੈ ਪਰ ਪਾਜ਼ੇਟਿਵ ਕੇਸ 891 ਆਏ ਹਨ। ਪਾਜ਼ੇਟਿਵ ਕੇਸ ਜ਼ਿਆਦਾ ਆਉਣ ਦੇ ਕਾਰਨ ਅਜੇ ਵੀ ਚਿੰਤਾ ਬਰਕਰਾਰ ਹੈ। ਲਗਾਤਾਰ ਪ੍ਰਸ਼ਾਸਨ, ਸਿਹਤ ਵਿਭਾਗ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਧ ਰਹੇ ਪਾਜ਼ੇਟਿਵ ਕੇਸਾਂ 'ਤੇ ਠੱਲ੍ਹ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਹਾਰਾ ਜਨਸੇਵਾ ਵਲੋਂ 10 ਅਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਬਠਿੰਡਾ ਵਲੋਂ ਇਕ ਦਾ ਸਸਕਾਰ ਕੀਤਾ ਗਿਆ ਹੈ। ਜਦੋਂਕਿ ਸਰਕਾਰੀ ਅੰਕੜਿਆ ਮੁਤਾਬਕ 12 ਜਣਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।ਸਹਾਰਾ ਜਨਸੇਵਾ ਬਠਿੰਡਾ ਦੀ ਕੋਰੋਨਾ ਵਾਰੀਅਰਜ ਟੀਮ ਵਿਜੇ ਗੋਇਲ, ਪੰਕਜ ਸਿੰਗਲਾ, ਗੌਰਵ ਕੁਮਾਰ, ਗੌਤਮ, ਹਰਬੰਸ ਸਿੰਘ, ਟੇਕ ਚੰਦ, ਜਗਾ ਸਹਾਰਾ, ਵਿਜੇ ਕੁਮਾਰ ਵਿਕੀ, ਰਾਜਿੰਦਰ ਕੁਮਾਰ, ਸਮਿਤ ਢੀਂਗਰਾ, ਸੰਦੀਪ ਗੋਇਲ, ਕਮਲ ਗਰਗ, ਅਰਜੁਨ ਕੁਮਾਰ, ਸਿਮਰ ਗਿਲ, ਸੰਦੀਪ ਗਿਲ, ਮਨੀ ਕਰਨ, ਰਾਜਿੰਦਰ ਕੁਮਾਰ, ਸ਼ਿਵਮ ਰਾਜਪੂਤ, ਤਿਲਕਰਾਜ, ਸੂਰਜਭਾਨ ਗੁਨੀ, ਦੀਪਕ ਗੋਇਲ, ਮੋਨੂ ਕੁਮਾਰ, ਹਰਦੀਪ ਕੁਮਾਰ, ਨਿਤੀਸ਼ ਜੈਨ, ਗੁਰਬਿੰਦਰ ਬਿੰਦੀ, ਵਿਕਾਸ ਸ਼ਰਮਾ ਨੇ ਕੁਲ 10 ਕੋਰੋਨਾ ਮਿ੍ਤਕਾਂ ਦਾ ਅੰਤਿਮ ਸਸਕਾਰ ਸਥਾਨਕ ਸਮਸ਼ਾਨ ਭੂਮੀ ਦਾਣਾ ਮੰਡੀ ਅਤੇ ਬਠਿੰਡਾ ਦੇ ਆਸ ਪਾਸ ਦੇ ਇਲਾਕਿਆਂ 'ਚ ਟੀਮ ਨੇ ਪੀਪੀਈ ਕਿਟਾਂ ਪਾ ਕੇ ਪੂਰਨ ਸਨਮਾਨ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਕੀਤਾ।ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ 10 ਮਿ੍ਤਕਾਂ 'ਚ ਪਹਿਲੀ ਮੌਤ 62 ਸਾਲਾ ਵਾਸੀ ਗੋਨਿਆਣਾ, ਦੂਜੀ ਮੌਤ 61 ਸਾਲਾ ਵਾਸੀ ਫਾਜਿਲਕਾ, ਤੀਸਰੀ ਮੌਤ 56 ਸਾਲਾ ਵਾਸੀ ਆਵਾ ਬਸਤੀ, ਚੌਥੀ ਮੌਤ 73 ਸਾਲਾ ਵਿਅਕਤੀ ਵਾਸੀ ਗੋਨਿਆਣਾ ਖੁਰਦ, ਪੰਜਵੀਂ ਮੌਤ 60 ਸਾਲਾ ਅੌਰਤ ਵਾਸੀ ਗਿਲਪੱਤੀ, ਛੇਵੀਂ ਮੌਤ 48 ਸਾਲਾ ਵਿਅਕਤੀ ਵਾਸੀ ਬਹਿਮਣ ਜੱਸਾ ਸਿੰਘ, ਸੱਤਵੀਂ ਮੌਤ 55 ਸਾਲਾ ਵਿਅਕਤੀ ਵਾਸੀ ਬਠਿੰਡਾ, ਅੱਠਵੀਂ ਮੌਤ 62 ਸਾਲਾ ਅੌਰਤ ਵਾਸੀ ਰਾਮਪੁਰਾ ਫੂਲ, ਨੌਵੀਂ ਮੌਤ 52 ਸਾਲਾ ਵਿਅਕਤੀ ਵਾਸੀ ਚੱਕ ਰਾਮ ਸਿੰਘ ਵਾਲਾ ਦੀ ਹੋਈ ਜਦੋਂਕਿ 10ਵੀਂ ਮੌਤ ਕੋਰੋਨਾ ਸ਼ੱਕੀ ਵਾਸੀ ਬਠਿੰਡਾ ਦੀ ਹੋਈ ਜੋ ਘਰ ਵਿਚ ਹੀ ਇਕਾਂਤਵਾਸ ਸੀ। ਇਨ੍ਹਾ ਦਾ ਸਸਕਾਰ ਸਹਾਰਾ ਜਨਸੇਵਾ ਦੀ ਟੀਮ ਵਲੋਂ ਕੀਤਾ ਗਿਆ

ਬਾਕਸ

ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਕੀਤਾ ਗਿਆ ਇਕ ਮਿ੍ਤਕ ਕੋਰੋਨਾ ਪਾਜ਼ੇਟਿਵ ਦਾ ਸਸਕਾਰ

ਨੌਜਵਾਨ ਵੈਲਫ਼ੇਅਰ ਸੁਸਾਇਟੀ ਵਲੋਂ ਦੱਸਿਆ ਗਿਆ ਕਿ ਇਕ ਮਿ੍ਤਕ ਕੋਰੋਨਾ ਪਾਜ਼ੇਟਿਵ ਦਾ ਉਨਾਂ੍ਹ ਵਲੋਂ ਸਸਕਾਰ ਕੀਤਾ ਗਿਆ। ਉਨਾਂ੍ਹ ਦੱਸਿਆ ਕਿ ਪਰਸ ਰਾਮ ਨਗਰ ਗਲੀ ਨੰਬਰ. 12 ਵਿਚ ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ 'ਤੇ ਸਮਾਜਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਜਨੇਸ਼ ਜੈਨ, ਕਮਲ ਵਰਮਾ, ਰਾਕੇਸ਼ ਜਿੰਦਲ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਪੀੜ੍ਹਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਉਸ ਦਾ ਤੁਰੰਤ ਕੋਰੋਨਾ ਟੈਸਟ ਕਰਦੇ ਹੋਏ ਇਲਾਜ ਸ਼ੁਰੂ ਕੀਤਾ ਗਿਆ। ਪਰ ਵਿਅਕਤੀ ਨੇ ਦਮ ਤੋੜ ਦਿਤਾ ਉਥੇ ਹੀ ਮਿ੍ਤਕ ਦੀ ਕੋਰੋਨਾ ਰਿਪੋਰਟ ਅਨੁਸਾਰ ਪਾਜ਼ੇਟਿਵ ਪਾਇਆ ਗਿਆ। ਮਿ੍ਤਕ ਦੀ ਸ਼ਨਾਖ਼ਤ 39 ਸਾਲ ਵਜੋਂ ਹੋਈ।

ਬਾਕਸ

ਕੋਰੋਨਾ ਨਾਲ ਦੀ 12 ਮੌਤ, 891 ਨਵੇਂ ਕੇਸ ਆਏ ਤੇ 615 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰ

ਜ਼ਲਿ੍ਹੇ ਅੰਦਰ ਕੋਵਿਡ-19 ਤਹਿਤ ਕੁਲ 264516 ਸੈਂਪਲ ਲਏ ਗਏ। ਜਿਨਾਂ ਵਿਚੋਂ 30468 ਪਾਜ਼ੇਟਿਵ ਕੇਸ ਆਏ, ਇਨ੍ਹਾ ਵਿੱਚੋਂ 22691 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 7202 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 575 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦੱਸਿਆ ਕਿ ਜ਼ਲਿ੍ਹੇ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 12 ਦੀ ਮੌਤ, 891 ਨਵੇਂ ਕੇਸ ਆਏ ਤੇ 615 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ।