v> ਸਤਨਾਮ ਲੋਈ, ਮਾਹਿਲਪੁਰ : ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਵਾਰਡ ਨੰਬਰ 11 'ਚ ਬਟਾਲਾ ਸ਼ਹਿਰ ਤੋਂ ਲੁਕ ਛਿਪ ਆਏ ਇਕ ਪਰਿਵਾਰ ਦੇ ਪੰਜ ਮੈਂਬਰ ਸਿਹਤ ਵਿਭਾਗ ਦੀ ਨਜ਼ਰੀ ਚੜ੍ਹ ਗਏ। ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਰਿਵਾਰ ਨੂੰ ਘਰ 'ਚ ਹੀ 15 ਦਿਨ ਲਈ ਇਕਾਂਤਵਾਸ ਕਰਕੇ ਪਰਿਵਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਘਰ 'ਚੋਂ ਬਾਹਰ ਨਾ ਨਿੱਕਲਣ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ੋਨ ਪਾਲਦੀ ਦੇ ਕੋਰੋਨਾ ਕੋਆਰਡੀਨੇਟਰ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਤੋਂ ਆਏ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਦੀ ਟੀਮ, ਜਿਸ ਦੀ ਅਗਵਾਈ ਰਾਜ ਰਾਣੀ ਕਰ ਰਹੀ ਸੀ ਨੇ ਪੁਲਿਸ ਦੀ ਸਹਾਇਤਾ ਨਾਲ ਪਰਿਵਾਰ ਦੇ ਪੰਜ ਮੈਂਬਰਾਂ ਨੂੰ 15 ਦਿਨ ਲਈ ਇਕਾਂਤਵਾਸ ਕਰਕੇ ਚੇਤਾਵਨੀ ਦਿੱਤੀ ਕਿ ਉਹ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ 'ਚ ਹੀ ਰਹਿਣ ਅਤੇ ਕਿਸੇ ਨੂੰ ਵੀ ਮਿਲਣ ਦੀ ਕੋਸ਼ਿਸ਼ ਨਾਲ ਨਾ ਕਰਨ। ਉਨ੍ਹਾਂ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਨੋਟਿਸ ਲਗਾ ਕੇ ਆਸ-ਪਾਸ ਦੇ ਲੋਕਾਂ ਨੂੰ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ।

Posted By: Sunil Thapa