ਵਿਦਿਆ ਦਾ ਮਿਆਰ ਉਚਾ ਚੁੱਕਣ ਦਾ ਦਾਅਵਾ ਕਰਨ ਵਾਲੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਵਾਅਦਿਆਂ ਦਾ ਮੂੰਹ ਚਿੜਾਉਂਦਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਫੈਜਪੁਰਾ, ਬਲਾਕ ਬਟਾਲਾ-2, ਜਿਥੋ ਦੀ ਬਿਲਡਿੰਗ ਦਾ ਬਹੁਤ ਹੀ ਮਾੜਾ ਹਾਲ ਹੈ। ਸਕੂਲ ਦੀ ਬਿਲਡਿੰਗ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਜਿਸ ਕਾਰਨ ਸਕੂਲ ਵਿਚ ਪੜ੍ਹਾਈ ਕਰਦੇ ਬੱਚੇ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਪੱਤਰਕਾਰਾਂ ਦੀ ਟੀਮ ਵੱਲੋਂ ਜਦੋ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਕੜਾਕੇ ਦੀ ਠੰਡ ਵਿਚ ਸਕੂਲ ਵਿਚ ਪੜ੍ਹਦੇ ਮਾਸੂਮ ਬੱਚੇ ਖੁੱਲੇ੍ਹ ਆਸਾਨ ਹੇਠ ਬੈਠ ਕੇ ਪੜ੍ਹਾਈ ਕਰਨ ਲਈ ਮਜ਼ਬੂਰ ਦੇਖੇ ਗਏ। ਠੰਡ ਵਿਚ ਠਰਦੇ ਬੱਚੇ ਭਾਵੇਂ ਮੂੰਹ ਤੋਂ ਕੁਝ ਨਹੀਂ ਬੋਲੇ ਪ੍ਰੰਤੂ ਅੰਦਰੋ ਅੰਦਰੋ ਸਿੱÎਖਿਆ ਵਿਭਾਗ ਅਤੇ ਸਰਕਾਰ ਨੂੰ ਜ਼ਰੂਰ ਕੋਸ ਰਹੇ ਹੋਣਗੇ। ਇਸ ਪ੍ਰੀ ਪ੍ਰਾਇਮਰੀ ਸਕੂਲ ਵਿਚ 60 ਤੋਂ ਵੱਧ ਬੱਚੇ ਪੜ੍ਹਦੇ ਹਨ ਅਤੇ ਇਸੇ ਸਕੂਲ ਵਿਚ ਆਂਗਣਵਾੜੀ ਸਕੂਲ ਵੀ ਚੱਲਦਾ ਹੈ। ਪਿਛਲੇ ਲੰਬੇ ਸਮੇਂ ਤੋਂ ਸਕੂਲ ਦੀ ਬਿਲਡਿੰਗ ਦਾ ਮੰਦਾ ਹਾਲ ਹੈ। ਕਲਾਸਾਂ ਦੀਆਂ ਛੱਤਾਂ ਕਾਫੀ ਹੱਦ ਤੱਕ ਡਿੱਗ ਚੁੱਕੀਆਂ ਹਨ ਅਤੇ ਬਾਕੀ ਰਹਿੰਦਾ ਸਕੂਲ ਦੀ ਬਿਲਡਿੰਗ ਦਾ ਢਾਂਚਾ ਵੀ ਕਿਸੇ ਸਮੇਂ ਡਿੱਗ ਸਕਦਾ ਹੈ, ਜਿਸ ਵੱਲ ਸਰਕਾਰ ਅਤੇ ਸਿੱÎਖਿਆ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ ਹੈ। ਜੇਕਰ ਸਿੱਖਿਆ ਵਿਭਾਗ ਨੇ ਤੁਰੰਤ ਇਸ ਵੱਲ ਧਿਆਨ ਨਾ ਦਿੱਤਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਜਿਸ ਲਈ ਸਿੱਧੇ ਤੌਰ 'ਤੇ ਸਿੱਖਿਆ ਵਿਭਾਗ ਜਿੰਮੇਵਾਰ ਹੋਵੇਗਾ। ਭਾਵੇਂ ਸਰਕਾਰ ਅਤੇ ਸਿੱਖਿਆ ਵਿਭਾਗ ਨਿੱਤ ਦਿਨ ਵੱਡੇ ਵੱਡੇ ਵਾਅਦਾ ਕਰਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉਚਾ ਚੁੱਕਾ ਜਾ ਰਿਹਾ ਹੈ। ਵਿਭਾਗ ਤਾਂ ਇਹ ਵੀ ਕਹਿੰਦਾ ਹੈ ਕਿ ਸਰਕਾਰੀ ਸਕੂਲ ਪ੍ਰਈਮੇਟ ਸਕੂਲਾਂ ਨਾਲੋ ਵੀ ਬੇਹਤਰ ਸੇਵਾਵਾਂ ਦੇ ਰਿਹਾ ਹੈ ਪ੍ਰੰਤੂ ਅਸਲ ਹਕੀਕ ਕੁਝ ਹੋਰ ਹੀ ਹੈ। ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਦੀ ਮੁਹਿੰਮ ਚਲਾਉਣ ਦੇ ਵਾਅਦੇ ਕਰਨ ਵਾਲੇ ਸਿਖਿਆ ਵਿਭਾਗ ਦੀਆਂ ਬਿਲਡਿੰਗ ਦੀਆਂ ਬਹੁਤ ਹੀ ਮੰਦੀ ਹਾਲਤ ਹੈ। ਸਰਕਾਰ ਅਤੇ ਸਿੱਖਿਆ ਵਿਭਾਗ ਸਮਾਰਟ ਸਕੂਲ ਅਤੇ ਮੈਰੀਟੋਰੀਅਸ ਸਕੂਲਾਂ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ ਜੋ ਇਕ ਵਧੀਆ ਉਪਰਾਲਾ ਹੈ ਪ੍ਰੰਤੂ ਸਰਕਾਰ ਨੂੰ ਬਾਕੀ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਇਕ ਗਲਤੀ ਸਾਰਿਆਂ ਤੇ ਭਾਰੀ ਨਾ ਪੈ ਜਾਵੇ।

ਕੀ ਕਹਿਣਾ ਹੈ ਸਕੂਲ ਇੰਚਾਰਜ ਜਤਿੰਦਰ ਕੌਰ ਦਾ

ਇਸ ਸਬੰਧੀ ਸਕੂਲ ਇੰਚਰਾਜ਼ ਜਤਿੰਦਰ ਕੌਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਕੂਲ ਦੀ ਬਿਲਡਿੰਗ ਦਾ ਇਹੋ ਹਾਲ ਹੈ। ਉਨ੍ਹਾਂ ਨੇ ਕਈ ਵਾਰ ਇਸ ਸਬੰਧੀ ਪੱਤਰ ਵਿਭਾਗ ਨੂੰ ਲਿਖੇ ਹਨ ਅਤੇ ਸਕੂਲ ਦੀ ਬਿਲਡਿੰਗ ਦੀ ਮਾੜੀ ਹਾਲਤ ਤੋਂ ਜਾਣੂ ਕਰਵਾਇਆ ਹੈ।

ਕੀ ਕਹਿੰਦੇ ਹਨ ਸਕੂਲ ਡੀਈਓ ਵਿਨੋਦ ਮੱਤਰੀ

ਇਸ ਸਬੰਧੀ ਜਦੋਂ ਡੀਈਓ ਵਿਨੋਦ ਮੱਤਰੀ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਨਵਾਂ ਚਾਰਜ ਸੰਭਾਲਿਆ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਸਕੂਲ ਦੀ ਮਾੜੀ ਹਾਲਤ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਹੀ ਇਸ ਪਾਸੇ ਧਿਆਨ ਦੇਣਗੇ ਅਤੇ ਸਕੂਲ ਦੀ ਜੋ ਵੀ ਮੁਸ਼ਕਲ ਹੈ ਜਲਦ ਹੱਲ ਕਰ ਦਿੱਤੀ ਜਾਵੇਗੀ।