ਲੋਕੇਸ਼ ਰਿਸ਼ੀ, ਬਟਾਲਾ : ਸੂਬੇ ਦੀ ਸੱਤਾ 'ਤੇ ਕਾਬਜ਼ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਟੱਕਰ ਦੇਣ ਲਈ ਪੰਜਾਬ ਅੰਦਰ ਨਵੇਂ ਬਣੇ ਧੜੇ ਇੱਕ ਹੋ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਅਕਾਲੀ ਦਲ ਟਕਸਾਲੀ ਬਣਾ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਉਸ ਵੇਲੇ ਕੀਤਾ ਜਦੋਂ ਉਹ ਹਲਕਾ ਕਾਦੀਆਂ ਦੇ ਪਿੰਡ ਖੁੰਡੀ ਦੀ ਮੁੜ੍ਹ ਤੋਂ ਚੁਣੀ ਗਈ ਇੱਕ ਸਰਪੰਚ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪਹੁੰਚੇ। ਸੇਖਵਾਂ ਨੇ ਭਗਵੰਤ ਮਾਨ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਵੱਲੋਂ ਟਕਸਾਲੀ ਅਕਾਲੀ ਆਗੂ ਬ੫ਹਮਪੁਰਾ ਨਾਲ ਮੁਲਾਕਾਤ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੂਬੇ ਨੂੰ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਮੱਕੜ ਜਾਲ 'ਚੋਂ ਮੁਕਤ ਕਰਾਉਣ ਲਈ ਸੂਬੇ ਅੰਦਰ ਬਣੇ ਨਵੇਂ ਸੰਗਠਨਾਂ ਦਾ ਇੱਕ ਹੋ ਕੇ ਲੜਨਾ ਸਮੇਂ ਦੀ ਲੋੜ ਹੈ। ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨਾਲ ਨਵੇਂ ਬਣੇ ਵੱਖ-ਵੱਖ ਸਿਆਸੀ ਧੜਿਆਂ ਦੇ ਆਗੂ ਲਗਾਤਾਰ ਸੰਪਰਕ ਕਰ ਰਹੇ ਹਨ ਅਤੇ ਇਸੇ ਦੇ ਚੱਲਦਿਆਂ ਭਗਵੰਤ ਮਾਨ ਨੇ ਬ੫ਹਮਪੁਰਾ ਨਾਲ ਮੁਲਾਕਾਤ ਕਰ ਕੇ ਇਕੱਿਠਆਂ ਚੋਣ ਲੜਨ ਦੀ ਗੱਲ ਕਹੀ। ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਵੀ ਬ੫ਹਮਪੁਰਾ ਨਾਲ ਮਿਲ ਕੇ ਇਕੱਠੇ ਚੋਣਾਂ ਲੜਨ ਦੀ ਗੱਲ ਕਹਿ ਚੁੱਕੇ ਹਨ। ਸੇਖਵਾਂ ਨੇ ਦੱਸਿਆ ਕਿ ਬੈਂਸ ਭਰਾ ਵੀ ਟਕਸਾਲੀ ਅਕਾਲੀ ਅਗੂਆਂ ਨਾਲ ਮੁਲਾਕਾਤ ਕਰ ਕੇ ਇਕੱਠੇ ਚੋਣਾਂ ਲੜਨ ਦਾ ਸੁਝਾਅ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇਕਰ ਉਕਤ ਸਾਰੇ ਸੰਗਠਨ ਇੱਕ ਹੋ ਕੇ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਖ਼ਿਲਾਫ਼ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ। ਸੇਖਵਾਂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਵਾਰੀ-ਵਾਰੀ ਸੂਬੇ ਦੀ ਸੱਤਾ 'ਤੇ ਕਾਬਜ਼ ਹੋ ਕੇ ਪੰਜਾਬ ਨੂੰ ਤਰੱਕੀ ਦੇ ਰਸਤੇ 'ਤੇ ਲਿਜਾਉਣ ਦੀ ਬਜਾਏ ਸਿਰਫ ਕੁੱਟਿਆ ਤੇ ਲੁੱਟਿਆ ਹੈ।