ਬਟਾਲਾ : ਸ਼ੁੱਕਰਵਾਰ ਸਵੇਰੇ 5 ਵਜ ਕੇ 3 ਮਿੰਟ 'ਤੇ ਇਕ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਅਣਪਛਾਤੇ ਬਦਮਾਸ਼ਾਂ ਨੇ ਰੋਸ਼ਨ ਵਿਹਾਰ ਦੇ ਰਹਿਣ ਵਾਲੇ ਅਕਾਊਂਟੈਂਟ ਦਾ ਕੰਮ ਕਰਨ ਵਾਲੇ ਵਿਜੈ ਕੁਮਾਰ ਮਹਿਤਾ ਦੇ ਘਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। 2 ਮਿੰਟ ਵਿਚ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਨਕਾਬਪੋਸ਼ ਬਦਮਾਸ਼ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਏ। ਬਦਮਾਸ਼ਾਂ ਵੱਲੋਂ 11 ਗੋਲੀਆਂ ਚਲਾਈਆਂ ਗਈਆਂ ਜੋ ਸਿੱਧੀਆਂ ਘਰ ਦੇ ਮੇਨ ਗੇਟ ਨੂੰ ਚੀਰਦੀਆਂ ਹੋਈਆਂ ਕਾਰ ਨੂੰ ਲੱਗੀਆਂ। ਵਾਰਦਾਤ ਸਾਰੀ ਸੀਸੀਟੀਵੀ ਫੁਟੇਜ ਵਿਚ ਕੈਦ ਹੋ ਗਈ ਹੈ।

ਘਟਨਾ ਦੀ ਜਾਣਕਾਰੀ ਮਿਲਣ 'ਤੇ ਐੱਸਐੱਸਪੀ ਬਟਾਲਾ ਉਪੇਂਦਰਜੀਤ ਸਿੰਘ ਘੁੰਮਨ, ਡੀਐੱਸਪੀ ਪ੍ਰਹਿਲਾਦ ਸਿੰਘ, ਐੱਸਐੱਚਓ ਥਾਣਾ ਸਿਟੀ ਲਲਿਤ ਕੁਮਾਰ ਮੌਕੇ 'ਤੇ ਪੁੱਜੇ। ਇਸ ਤੋਂ ਇਲਾਵਾ ਐੱਨਕਾਉਂਟਰ ਇੰਟੈਲੀਜੈਂਸ ਤੇ ਸੀਆਈਏ ਸਟਾਫ ਨੇ ਵੀ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਐੱਸਐੱਸਪੀ ਬਟਾਲਾ ਉਪੇਂਦਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਬਦਮਾਸ਼ ਇਕ ਮੋਟਰਸਾਈਕਲ 'ਤੇ ਤਿੰਨ ਬਦਮਾਸ਼ ਸਵਾਰ ਸਨ। ਉਨ੍ਹਾਂ ਦੇ ਹੱਥ 32 ਬੋਰ ਦੀਆਂ ਦੋ ਪਿਸਟਲਾਂ ਸਨ। ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ ਗਿਆ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਰੌਲਾ ਪਾਇਆ ਗਿਆ।

Posted By: Seema Anand