ਜੇਐੱਨਐੱਨ, ਬਟਾਲਾ : ਪਿੰਡ ਢਿਲਵਾਂ 'ਚ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੀ ਬੀਤੇ ਦਿਨੀਂ ਬੇਰਹਮੀ ਨਾਲ ਕੀਤੀ ਗਈ ਹੱਤਿਆ ਤੋਂ ਗੁੱਸੇ 'ਚ ਆਏ ਅਕਾਲੀ ਆਗੂਆਂ ਨੇ ਇੱਥੇ ਧਰਨਾ ਦਿੱਤਾ। ਧਰਨੇ 'ਚ ਪਾਰਟੀ ਦੇ ਦਿੱਗਜ ਆਗੂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਗੁਲਜਾਰ ਸਿੰਘ ਰਣੀਕੇ, ਸਿੰਕਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ, ਰਵੀ ਕਰਨ ਸਿੰਘ ਕਾਲੋ ਵੀ ਪਹੁੰਚੇ। ਇਸ ਦੌਰਾਨ ਅਕਾਲੀ ਆਗੂਆਂ ਨੇ ਪ੍ਰਦੇਸ਼ ਦੀ ਕੈਪਟਨ ਸਰਕਾਰ 'ਤੇ ਦੱਬ ਕੇ ਪ੍ਰਹਾਰ ਕੀਤਾ। ਕਿਹਾ ਕਿ ਇਹ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋ ਰਹੀ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਇਹ ਹੱਤਿਆ ਕਿਸੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਨਹੀਂ ਹੋਈ ਹੈ। ਇਹ ਇਕ ਸਿਆਸੀ ਕਤਲ ਹੈ। ਦਲਬੀਰ ਸਿੰਘ ਪਾਰਟੀ ਦੇ ਸੀਨੀਅਰ ਆਗੂ ਸਨ। ਪੁਲਿਸ ਨੇ ਇਸ ਕਤਲ ਨੂੰ ਜ਼ਮੀਨੀ ਵਿਵਾਦ ਬਣਾ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਕਤਲ ਨੂੰ ਯੋਜਨਾਬੱਧ ਤਰੀਕੇ ਤੋਂ ਅੰਜ਼ਾਮ ਦਿੱਤਾ ਗਿਆ। ਕਾਂਗਰਸ ਸਮਰਥਕਾਂ ਵੱਲੋਂ ਦਲਬੀਰ ਸਿੰਘ ਹੱਤਿਆ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ 'ਚ ਹੈ। ਧਰਨੇ ਦੌਰਾਨ ਅਕਾਲੀ ਵਰਕਰਾਂ ਨੇ ਗੈਂਗਸਟਰ ਜਗੂ ਭਗਵਾਨਪੁਰਿਆ ਤੇ ਕੈਬਨਿਟ ਮੰਤਰੀ ਸੁਖੀ ਰੰਧਾਵਾ ਦੇ ਬੈਨਰ ਲਹਿਰਾਏ।

Posted By: Amita Verma