Punjab news ਬਟਾਲਾ : ਪੰਜਾਬ ਦੇ ਗੁਰਦਾਸਪੁਰ ਸਥਿਤ ਬਟਾਲਾ ਸ਼ਹਿਰ ਤੋਂ ਹੋ ਕੇ ਲੰਘ ਰਹੀ 132 ਕੇਵੀ ਬਿਜਲੀ ਲਾਈਨ ਤੇ ਬਿਜਲੀ ਦੇ ਉੱਚੇ-ਉੱਚੇ ਟਾਵਰ ਬਹੁਤ ਖ਼ਾਸ ਹਨ। ਇਸ ਬਿਜਲੀ ਲਾਈਨ ਦਾ ਆਪਣਾ ਇਕ ਅਹਿਮ ਇਤਿਹਾਸ ਹੈ। ਅੰਰਗੇਜ਼ੀ ਰਾਜ ਦੌਰਾਨ 1932 ’ਚ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਦੇ ਸਾਨਨ ਪਾਵਰ ਹਾਊਸ ਤੋਂ ਸ਼ੁੁਰੂ ਹੋਈ ਇਹ 132 ਕੇਵੀ ਦੀ ਬਿਜਲੀ ਲਾਈਨ ਸੂਬੇ ਦੀ ਰਾਜਧਾਨੀ ਲਾਹੌਰ ਤਕ ਜਾਂਦੀ ਹੈ। ਬਟਾਲਾ ਤੋਂ ਲੰਘਦੀ ਇਸ ਬਿਜਲੀ ਲਾਈਨ ਤੋਂ ਹੀ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ, ਸਿਫਤੀ ਦਾ ਘਰ ਅੰਮ੍ਰਿਤਸਰ ਜਗਮਗਾਉਂਦਾ ਰਿਹਾ ਹੈ।

ਸਾਲ 1925 ’ਚ ਨਿਰਮਾਣ ਸ਼ੁਰੂ ਹੋਇਆ ਸਾਨਨ ਪਾਵਰ ਗਾਊਸਸ, ਜੋਗਿੰਦਰ ਨਗਰ

ਬਿ੍ਰਟਿਸ਼ ਇੰਜੀਨੀਅਰ ਕਰਨਲ ਬੀਸੀ ਬਟੀ ਵੱਲੋ ਜੋਗਿੰਦਰ ਨਗਰ ਦੇ ਕੋਲ ਹਾਈਡ੍ਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਾਉਣ ਲਈ ਇਕ ਸਥਾਨ ਦੀ ਚੋਣ ਕੀਤੀ ਗਈ। ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਲ 1925 ’ਚ ਬਿ੍ਟਿਸ਼ ਸਰਕਾਰ ਤੇ ਜੋਗਿੰਦਰ ਨਗਰ ਇਲਾਕੇ ਦੇ ਰਾਜਾ ਕਰਨ ਸੇਨ ’ਚ 99 ਸਾਲ ਦੇ ਲਿਖਤੀ ਸਮਝੌਤੇ ’ਤੇ ਦਸਤਖ਼ਤ ਕੀਤੇ ਗਅ ਸੀ, ਜਿਸ ਦੇ ਤਹਿਤ ਬਿ੍ਟਿਸ਼ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਤਿਆਰ ਕਰਨਾ ਸੀ ਤੇ ਇਸ ਬਿਜਲੀ ਦਾ ਇਸਤੇਮਾਲ ਪੰਜਾਬ ਤੇ ਦਿੱਲੀ ਲਈ ਕਰਨਾ ਸੀ। ਰਾਜਾ ਕਰਨ ਸੇਨ ਦਦੇ ਨਾਲ ਸਮਝੌਤਾ ਕਰਨ ਸਮੇਂ ਬਿ੍ਟਿਸ਼ ਹਕੂਮਤ ਵੱਲੋ ਇੰਜੀ ਕਰਨਲ ਬੀਸੀ ਬਟੀ ਸ਼ਾਮਲ ਹੋਏ ਸੀ।


ਜੋਗਿੰਦਰ ਨਗਰ ਤਕ ਵਿਸ਼ੀ ਸੀ ਰੇਲ ਲਾਈਨ

ਸਾਨਨ ਪਾਵਰ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਬਿ੍ਟਿਸ਼ ਸਰਕਾਰ ਨੇ ਪਠਾਨਕੋਟ ਤੋਂ ਜੋਗਿੰਦਰ ਨਗਰ ਤਕ ਇਕ ਰੇਲਵੇ ਲਾਈਨ ਵਿਸ਼ੀ, ਤਾਂਕਿ ਪਾਵਰ ਪ੍ਰੋਜੈਕਟ ਦੇ ਸਾਰੇ ਉਪਕਰਣਾਂ ਨੂੰ ਰੇਲ ਦੁਆਰਾ ਇੱਥੇ ਪਹੁੰਚਾਇਆ ਜਾ ਸਕੇ। ਬਿਜਲੀ ਪ੍ਰੋਜੈਕਟ ’ਤੇ ਕੰਮ ਸਾਲ 1925 ’ਚ ਸ਼ੁਰੂ ਹੋ ਗਿਆ। ਪ੍ਰੋਜੈਕਟ ’ਤੇ ਕੰਮ ਜ਼ੋਰਾ ਨਾਲ ਹੋ ਰਿਹਾ ਸੀ ਤੇ ਸਾਲ 1932 ’ਚ ਡੈਮ ਨੂੰ ਤਿਆਰ ਕੀਤਾ ਗਿਆ।


1930 ’ਚ ਬਿਜਲੀ ਦੇਣ ਦਾ ਸ਼ੁਰੂ ਹੋਇਆ ਕੰਮ

ਡੈਮ ’ਤੇ ਕੰਮ ਚੱਲ ਰਿਹਾ ਸੀ ਤੇ 1930 ’ਚ ਜੋਗਿੰਦਰ ਨਗਰ ਤੋਂ ਲਾਹੌਰ ਤਕ ਬਿਜਲੀ ਲਾਈਨ ’ਤੇ ਕੰਮ ਸ਼ੁਰੂ ਹੋਇਆ। ਸਾਨਨ ਪਾਵਰ ਪ੍ਰੋਜੈਕਟ ਨਾਲ 132 ਕੇਵੀ ਪਹਿਲਾਂ ਬਿਜਲੀ ਘਰ ਕਾਂਗੜਾ ’ਚ ਬਿਜਲੀ ਲਾਈਨ ਨੂੰ ਬਣਾਇਆ ਗਿਆ ਸੀ। ਅਗਲੀ ਬਿਜਲੀ ਲਾਈਨ ਪਠਾਨਕੋਟ ’ਚ ਬਣਾਈ ਗਈ, ਫਿਰ ਧਾਰੀਵਾਲ ’ਚ ਤੇ ਫਿਰ ਵੇਰਕਾ ’ਚ। ਅੰਮਿ੍ਤਸਰ ਦੇ ਵੇਰਕਾ ਲਾਹੌਰ ਬਿਜਲੀ ਸਪਲਾਈ ਕੀਤੀ ਜਾਂਦੀ ਸੀ। ਇਸ ਲਾਈਨ ਦੀ ਆਖਰੀ ਪਾਵਰ ਹਾਊਸ ਲਾਹੌਰ ’ਚ ਬਣਾਈ ਗਈ ਸੀ।


ਸਟੀਲ ਤੋਂ ਬਣੇੇ ਇਨ ਟਾਵਰਾਂ ’ਚ ਅੱਜ ਤਕ ਨਹੀਂ ਲੱਗੀ ਜੰਗ

ਸਾਲ 1930 ’ਚ ਸ਼ੁਰੂ ਹੋਇਆ ਇਹ 132 ਕੇਵੀ ਪਾਵਰ ਲਾਈਨ ਇੰਡੀਨੀਅਰਿੰਗ ਸਰਬੋਤਮ ਰਚਨਾ ਹੈ। ਇਨ ਪਾਵਰ ਲਾਈਨ ਟਾਵਰਾਂ ਦੀ ਬਣਤਰ ਹੈਰਾਨੀਜਨਕ ਹੈ। ਇਹ ਟਾਵਰ ਅਮਰੀਕੀ ਸਟੀਲ ਤੋਂ ਬਣਿਆ ਹੈ। ਇਹ ਸਟੀਲ ਏਨਾ ਮਜ਼ਬੂਤ ਹੈ ਕਿ ਅੱਜ ਵੀ ਟਾਵਰਾਂ ਦੇ ਕੋਨਿਆਂ ’ਤੇ ਜੰਗਾਲ ਨਹੀਂ ਲੱਗਿਆ। ਹਾਲਾਂਕਿ ਇਨ ਟਾਵਰਾਂ ਦੀਆਂ ਤਾਰਾਂ ਨੂੰ ਤਿੰਨ ਵਾਰ ਬਦਲਿਆ ਗਿਆ ਹੈ, ਫਿਰ ਵੀ ਟਾਵਰ ਪੂਰੀ ਤਾਕਤ ਨਾਲ ਖੜ੍ਹੇ ਹਨ।


ਸਾਲ 1947 ਤਕ ਜਗਮਗਾਉਂਦਾ ਰਿਹਾ ਲਾਹੌਰ

ਸਾਲ 1932 ’ਚ ਜਦ ਸਾਨਨ ਪਾਵਰ ਪ੍ਰੋਜੈਕਟ, ਜੋਗਿੰਦਰ ਨਗਰ ਦੀ ਸ਼ੁਰੂਆਤ ਹੋਈ ਸੀ, ਤਦ ਇਸ ਦੀ ਬਿਜਲੀ ਬਿ੍ਟਿਸ਼ ਪੰਜਾਬ ਦੇ ਨਾਲ ਦਿੱਲੀ ਤਕ ਜਾਂਦੀ ਸੀ। 132 ਕੇਵੀ ਲਾਈਨ ਜੋਗਿੰਦਰ ਨਗਰ ਤੋਂ ਲਾਹੌਰ ਤਕ ਬਟਾਲਾ ਤੋਂ ਹੋ ਕੇ ਜਾਂਦੀ 132 ਕੇਵੀ ਦੀ ਲਾਈਨ ਮੁੱਖ ਲਾਈਨ ਸੀ। ਇਸ ਲਾਈਨ ਦੇ ਜ਼ਰੀਏ ਹੀ ਸਾਲ 1947 ਤਕ ਲਾਹੌਰ ਜਗਮਗਾਉਂਦਾ ਰਿਹਾ ਹੈ।

ਜਗਮਗਾਉਂਦਾ ਸੀ ਪੂਰਾ ਮਾਝਾ

ਬਟਾਲਾ ਸ਼ਹਿਰ ਤੋਂ ਲੰਘਦੀ ਹੋਈ ਇਹ 132 ਬਿਜਲੀ ਲਾਈਨ ਸਿਰਫ਼ ਇਕ ਬਿਜਲੀ ਲਾਈਨ ਨਹੀਂ ਹੈ, ਬਲਕਿ ਇਸ ਦੇ ਪਿਛੇ ਸੁਨਹਿਰਾ ਇਤਿਹਾਸ ਵੀ ਹੈ। ਇਸ ਬਿਜਲੀ ਲਾਈਨ ਦੀ ਬਦੌਲਤ ਹੀ ਪਹਿਲੀ ਵਾਰ ਪੂਰਾ ਮਾਝਾ ਜਗਮਗਾਉਂਦਾ ਸੀ।

Posted By: Sarabjeet Kaur