ਬਟਾਲਾ, ਜੇਐੱਨਐੱਨ : ਬਟਾਲਾ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਨਾਲ ਸੇਵਾਮੁਕਤ ਅਧਿਆਪਕ ਸਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਇਕ ਸਾਬਕਾ ਸੀਆਰਪੀਐੱਫ ਫ਼ੌਜੀ ਤੇ ਦਸ ਸਾਲ ਦਾ ਬੱਚਾ ਜ਼ਖ਼ਮੀ ਹੋ ਗਿਆ ਹੈ। ਸਵਿੰਦਰ ਪਿੰਡ ਡੂਲਟ ਦੇ ਰਹਿਣ ਵਾਲਾ ਸੀ। ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਮੌਤ ਹੋਈ ਹੈ।

ਸਾਬਕਾ ਸੀਆਰਪੀਐੱਫ ਸਿਪਾਹੀ ਪਰਮਜੀਤ ਸਿੰਘ ਤੇ ਬੱਚਾ ਗੁਰਦਿੱਤ ਸਿੰਘ ਦੋਵੇਂ ਵਾਸੀ ਪਿੰਡ ਮੀਰਪੁਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਥਾਂ-ਥਾਂ ਤੋਂ ਟੁੱਟ ਗਈਆਂ ਹਨ। ਦੋਵਾਂ ਨੂੰ ਅੰਮਿ੍ਰਤਸਰ ਤੇ ਬਟਾਲਾ ਦੇ ਸਿਵਿਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਬਟਾਲਾ ਦੇ ਪਿੰਡ ਅਲੀਵਾਲ ਤੇ ਪਿੰਡ ਬਹਾਦੁਰ ਹੁਸੈਨ ਸੜਕ ਮਾਰਗ ’ਤੇ ਐਤਵਾਰ ਦੇਰ ਸ਼ਾਮ ਹੋਇਆ ਸੀ।


ਪੁਲਿਸ ਨੇ ਮੋਟਰਸਾਈਕਲ ਸਵਾਰ ਵਿਸ਼ਾਲ ਸਿੰਘ ਤੇ ਕਾਰ ਚਾਲਕ ਸਵਾਰ ਰਮਿੰਦਰਜੀਤ ਸਿੰਘ ਵਾਸੀ ਕਸਬਾ ਰੰਗੜ-ਨੰਗਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੋਟਰਸਾਈਕਲ ਸਵਾਲ ਮੌਕੇ ਤੋਂ ਫਰਾਰ ਹੋ ਗਿਆ, ਜਦ ਕਿ ਕਾਰ ਚਾਲਕ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵੇਂ ਵਾਹਨ ਚਾਲਕ 80 ਦੀ ਸਪੀਡ ’ਤੇ ਆਪਣੇ-ਆਪਣੇ ਵਾਹਨ ਨੂੰ ਚੱਲਾ ਰਹੇ ਸਨ।


Posted By: Rajnish Kaur