v> ਸੁਖਦੇਵ ਸਿੰਘ, ਬਟਾਲਾ : ਬਟਾਲਾ ਨਗਰ ਨਿਗਮ ਚੋਣਾਂ ’ਚ ਕਾਂਗਰਸ ਪਾਰਟੀ ਬਹੁਮਤ ਵੱਲ 26 ਸੀਟਾਂ ’ਤੇ ਜੇਤੂ ਅਕਾਲੀ ਦਲ 4, ਭਾਜਪਾ 4, ਆਪ 3, ਆਜ਼ਾਦ 1 ਬਾਕੀ ਸੀਟਾਂ ਦੇ ਵੀ ਜਲਦ ਦੇ ਵੀ ਨਤੀਜੇ ਜਲਦ ਹੀ ਆ ਜਾਣਗੇ। ਤਾਜੇ ਨਤੀਜਿਆਂ ਤੋਂ ਨਗਰ ਨਿਗਮ ਬਟਾਲਾ ’ਚ ਕਾਂਗਰਸ ਮੇਅਰ ਬਣਾਉਣ ਜਾ ਰਹੀ ਹੈ। ਜਦ ਕਿ ਆਪ ਨੇ ਖਾਤਾ ਖੋਲ੍ਹਦਿਆਂ 2 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਹੀ ਫ਼ਤਹਿਗੜ੍ਹ ਚੂੜੀਆਂ ਦੀਆਂ 13 ਵਾਰਡਾਂ ’ਚੋਂ 12 ਕਾਂਗਰਸ ਅਤੇ 1 ’ਤੇ ਅਕਾਲੀ ਦਲ ਜੇਤੂ ਰਹੀ। ਇਸ ਤਰ੍ਹਾਂ ਹੀ ਸ੍ਰੀ ਹਰਗੋਬਿੰਦਪੁਰ 11 ਸੀਟਾਂ ’ਚੋਂ 3 ਕਾਂਗਰਸ, 7 ਅਜ਼ਾਦ, 1 ਅਕਾਲੀ ਦਲ ਤੇ ਜੇਤੂ ਰਹੀ। ਇਸੇ ਤਰ੍ਹਾਂ ਹੀ ਕਾਦੀਆਂ ’ਚ 15 ਸੀਟਾਂ ’ਚੋਂ 7 ਅਕਾਲੀ ਦਲ, 2 ਅਜ਼ਾਦ ਅਤੇ 6 ਕਾਂਗਰਸ ਜੇਤੂ ਰਹੀ। ਇਨ੍ਹਾਂ ਸੀਟਾਂ ਸਬੰਧੀ ਸਰਕਾਰ ਪੁਸ਼ਟੀ ਜਲਦ ਹੀ ਹੋ ਜਾਵੇਗੀ।

Posted By: Tejinder Thind