ਸੁਖਵਿੰਦਰ ਸਿੰਘ ਧੁਪਸੜੀ, ਬਟਾਲਾ: ਸ਼ਹਿਰ ਦੇ ਗਰਾਊਂਡ ਵਿੱਚ ਦੁਸਹਿਰੇ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਾਉਣ ਮੌਕੇ ਵੱਡਾ ਧਮਾਕਾ ਹੋ ਗਿਆ, ਜਿਸ ਕਾਰਨ ਮੌਜੂਦ ਲੋਕਾਂ 'ਚ ਭਾਜੜ ਮੱਚ ਗਈ।
ਇਸ ਦੌਰਾਨ ਪੁਤਲਿਆਂ ਨੂੰ ਅੱਗ ਲਾਉਣ ਲਈ ਪਹੁੰਚੇ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੇ ਮੌਕੇ 'ਤੇ ਮੌਜੂਦ ਲੋਕ ਇਸ ਹਾਦਸੇ 'ਚ ਵਾਲ-ਵਾਲ ਬਚ ਗਏ। ਲੋਕਾਂ ਨੇ ਭੱਜ ਕ ਆਪਣੀ ਜਾਨ ਬਚਾਈ।Posted By: Jagjit Singh