ਸਟਾਫ ਰਿਪੋਰਟਰ, ਬਰਨਾਲਾ : ਸਬ-ਜੂਨੀਅਰ ਨੈਟਬਾਲ ਖੇਡਾਂ 'ਚ ਵਾਈ.ਐੱਸ. ਪਬਲਿਕ ਸਕੂਲ, ਹੰਡਿਆਇਆ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੋਰਟਸ ਡਾਇਰੈਕਟਰ ਜਤਿੰਦਰ ਜੀਤ ਸਿੰਘ ਨੇ ਦੱਸਿਆ ਕਿ ਨੈਟਬਾਲ ਸਬ-ਜੂਨੀਅਨ ਖੇਡਾਂ ਚੌਂਦਾਂ, ਅਮਰਗੜ੍ਹ ਵਿਖੇ ਹੋਈਆਂ, ਇਨ੍ਹਾਂ ਖੇਡਾਂ 'ਚ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ ਨੇ ਕੋਚ ਅਮਰੀਕ ਖਾਨ ਦੀ ਅਗਵਾਈ 'ਚ ਭਾਗ ਲਿਆ ਤੇ ਚੰਗੀ ਖੇਡ ਖੇਡਦਿਆਂ ਮਾਨਵ ਸ਼ਰਮਾ ਨੇ ਪਹਿਲਾ ਤੇ ਖੁਸ਼ਪ੍ਰਰੀਤ ਕੌਰ, ਹੁਸਨਪ੍ਰਰੀਤ ਕੌਰ, ਮਹਿਕਪ੍ਰਰੀਤ ਕੌਰ, ਜੈਸਮੀਨ ਕੌਰ, ਅਨੰਤਰਜੋਤ ਕੌਰ, ਲਵਪ੍ਰਰੀਤ ਕੌਰ, ਕੋਮਲਪ੍ਰਰੀਤ ਕੌਰ ਤੇ ਰਜੀਆ ਖਾਨ ਨੇ ਦੂਸਰਾ ਸਥਾਨ ਪ੍ਰਰਾਪਤ ਕੀਤਾ। ਪਿੰ੍ਸੀਪਲ ਅੰਜਿਤਾ ਦਾਹੀਆ, ਸੀਨੀਅਰ ਵਾਈਸ ਪਿੰ੍ਸੀਪਲ ਸਚਿਨ ਗੁਪਤਾ, ਜੂਨੀਅਰ ਵਾਈਸ ਪਿੰ੍ਸੀਪਲ ਪੂਜਾ ਵਰਮਾ ਨੇ ਖਿਡਾਰੀਆਂ ਉਨ੍ਹਾਂ ਦੇ ਮਾਪਿਆਂ ਤੇ ਕੋਚ ਅਮਰੀਕ ਖਾਨ ਨੂੰ ਵਧਾਈ ਦਿੱਤੀ।
ਨੈਟਬਾਲ 'ਚ ਵਾਈਐੱਸ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date:Fri, 09 Dec 2022 03:56 PM (IST)
