ਕਰਮਜੀਤ ਸਿੰਘ ਸਾਗਰ ਧਨੌਲਾ : ਮੰਡੀ ਧਨੌਲਾ ਦੀ ਅਨਾਜ ਮੰਡੀ ਨੇੜੇ ਅੱਜ ਇਕ ਨੌਜਵਾਨ ਦੀ ਡੋਜ਼ ਵੱਧ ਲੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਕੁਮਾਰ ਉਰਫ ਗੱਗੀ (22) ਪੁੱਤਰ ਵਿਨੋਦ ਕੁਮਾਰ ਨੇੜੇ ਅਨਾਜ ਮੰਡੀ ਧਨੌਲਾ ਜੋ ਕਿ ਚੰਡੀਗੜ੍ਹ ਫਿਲਮ ਇੰਡਸਟਰੀ 'ਚ ਮੇਕਅੱਪ ਦਾ ਕੰਮ ਕਰਦਾ ਸੀ, ਗਰਮੀਆਂ ਦੀਆਂ ਛੁੱਟੀਆਂ ਕਾਰਨ ਉਹ ਧਨੌਲੇ ਆਪਣੇ ਘਰ ਆਇਆ ਹੋਇਆ ਸੀ। ਜਿਸ ਨੇ ਅੱਜ ਬਾਅਦ ਦੁਪਹਿਰ ਆਪਣੇ ਹੀ ਘਰ ਫਲੱਸ਼ 'ਚ ਜਾ ਕੇ ਨਸ਼ੇ ਦੀ ਡੋਜ਼ ਲੈ ਲਈ, ਓਵਰਡੋਜ਼ ਲੈਣ ਕਾਰਨ ਉਹ ਸੜਕ 'ਤੇ ਡਿੱਗ ਪਿਆ ਤੇ ਜਿਸ ਨੂੰ ਗੁਆਂਢੀਆਂ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਲਿਆਂਦਾ ਗਿਆ। ਡਾ. ਵਿਸ਼ਾਲਬੀਰ ਕੁਮਾਰ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮੁਹੱਲਾ ਵਾਸੀ ਪ੍ਰਧਾਨ ਮਹਾਵੀਰ ਪ੍ਰਧਾਨ ਛਿੰਦਾ ਨਾਥ ਸੱਜਣ ਕੁਮਾਰ ਸੋਨੀ ਅਮਨਦੀਪ ਕੌਂਸਲਰ ਭਾਗ ਰਾਮ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।

Posted By: Ramanjit Kaur