v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਚੋਣ ਚ ਅੱਜ ਯਾਦਵਿੰਦਰ ਸ਼ੰਟੀ ਸਿਰ ਮੁੜ ਪ੍ਰਧਾਨਗੀ ਦਾ ਤਾਜ ਸਜਿਆ ਹੈ । ਉਹ ਪਹਿਲਾਂ ਵੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਨ । ਭਾਜਪਾ ਦੀ ਹਾਈਕਮਾਨ ਵੱਲੋਂ ਜ਼ਿਲ੍ਹਾ ਇੰਚਾਰਜ ਸਰਜੀਵਨ ਜਿੰਦਲ ਵੱਲੋਂ ਅੱਠ ਮੰਡਲ ਪ੍ਰਧਾਨ ਅਤੇ ਅੱਠ ਡੈਲੀਗੇਟਾਂ ਸਮੇਤ ਸੋਲਾਂ ਜਣਿਆਂ ਤੋਂ ਇਲਾਵਾ ਸੱਤ ਜੋ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਸਨ ਉਨ੍ਹਾਂ ਨੂੰ ਇੱਕ ਬੰਦ ਕਮਰਾ ਮੀਟਿੰਗ ਦੌਰਾਨ ਸਰਬਸੰਮਤੀ ਲਈ ਸਹਿਮਤ ਕਰਨ ਉਪਰੰਤ ਯਾਦਵਿੰਦਰ ਸ਼ੰਟੀ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਕੇ ਗਲ ਹਾਰ ਪਾ ਕੇ ਬਾਹਰ ਲਿਆਂਦਾ ਗਿਆ । ਪ੍ਰੈੱਸ ਦੇ ਰੂਬਰੂ ਹੁੰਦਿਆਂ ਜਿੱਥੇ ਜ਼ਿਲ੍ਹਾ ਇੰਚਾਰਜ ਨੇ ਪੂਰੇ ਪੰਜਾਬ ਚੋਂ ਜ਼ਿਲ੍ਹਾ ਪ੍ਰਧਾਨਾਂ ਦੀ ਹੋਈ ਇਸ ਚੋਣ ਦੀ ਸ਼ੁਰੂਆਤ ਬਰਨਾਲਾ ਤੋਂ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਬਹੁਤ ਹੀ ਲੋਕਤੰਤਰ ਢੰਗ ਨਾਲ ਕੀਤਾ ਗਿਆ ਹੈ ਸਭ ਉਮੀਦਵਾਰਾਂ ਨੂੰ ਇੱਕ ਸੁਰ ਕਰਦਿਆਂ ਸਹਿਮਤੀ ਨਾਲ ਯਾਦਵਿੰਦਰ ਸ਼ੰਟੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਮੁੜ ਦੂਜੀ ਵਾਰ ਨਵ ਨਿਯੁਕਤ ਪ੍ਰਧਾਨ ਯਾਦਵਿੰਦਰ ਸੈਂਟੀ ਨੇ ਹਾਈਕਮਾਨ ਤੇ ਹਾਜ਼ਰੀਨਾਂ ਦਾ ਇਸ ਚੋਣ ਤੇ ਧੰਨਵਾਦ ਕੀਤਾ । ਸ਼ੰਟੀ ਦੇ ਸਮਰਥਕਾਂ ਅਤੇ ਭਾਜਪਾ ਆਗੂ ਵਰਕਰਾਂ ਨੇ ਇਸ ਸਰਬਸੰਮਤੀ ਹੋਣ ਤੇ ਖੁਸ਼ੀ ਚ ਲੱਡੂ ਵੰਡੇ । ਇਸ ਮੌਕੇ ਗੁਰਮੀਤ ਬਾਵਾ ਹੰਡਿਆਇਆ, ਰਾਕੇਸ਼ ਗੋਇਲ ਤਪਾ, ਦਰਸ਼ਨ ਸਿੰਘ ਨੈਣੇਵਾਲੀਆਂ, ਸੁਭਾਸ਼ ਮੱਕੜਾ, ਲਲਿਤ ਗਰਗ ,ਸੋਹਣ ਮਿੱਤਲ, ਦੀਪਕ ਮਿੱਤਲ, ਰਾਜਿੰਦਰ ਉੱਪਲ, ਮੈਡਮ ਅਰਚਨਾ ਦੱਤ, ਕੁਲਦੀਪ ਮਿੱਤਲ, ਮੰਗਲ ਦੇਵ ਸ਼ਰਮਾ ਆਦਿ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ ॥

Posted By: Tejinder Thind