ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : 1762 ਈਸਵੀ ਨੂੰ ਪਿੰਡ ਗਹਿਲ ਵਿਖੇ ਵਾਪਰੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਢਾਬ ਤੇ ਪੁਰਾਤਨ ਝਿੜੀ ਦੇ ਚਾਰ-ਚੁਫੇਰੇ ਜਾਲੀ ਲਗਾਉਣ ਤੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਨੀਂਹ ਗੁਰਦੁਆਰਾ ਭਗਤੂਆਣਾ ਸਾਹਿਬ ਪਿੰਡ ਗਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਰੱਖੀ। ਇਹ ਨੀਂਹ ਸਾਬਕਾ ਸੰਸਦੀ ਸਕੱਤਰ 'ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ, ਐੱਸਜੀਪੀਸੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ, ਜਥੇਦਾਰ ਬਲਦੇਵ ਸਿੰਘ ਚੂੰਘਾ, ਸੰਤ ਗੁਰਮੀਤ ਸਿੰਘ ਜੀ ਖੋਸਾ ਕੋਟਲਾ, ਸੰਤ ਬਾਬਾ ਹਰਭਜਨ ਸਿੰਘ ਜੀ ਢੂਡੀਕੇ ਵਾਲੇ, ਬਾਬਾ ਚਮਕੌਰ ਸਿੰਘ ਜੀ ਟੱਲੇਵਾਲ, ਬਾਬਾ ਬਲਜੀਤ ਸਿੰਘ ਜੀ ਮੁਖੀ ਦਾਤਾਰ ਟਰੱਸਟ ਬਠਿੰਡਾ, ਸੰਤ ਕੁਲਦੀਪ ਸਿੰਘ ਹਿਮਤਪੁਰਾ ਆਦਿ ਵੱਲੋਂ ਸਾਂਝੇ ਤੌਰ 'ਤੇ ਰੱਖੀ ਗਈ।

ਇਸ ਮੌਕੇ ਸੰਤ ਘੁੰਨਸ, ਸੰਤ ਛੀਨੀਵਾਲ ਅਤੇ ਜਥੇਦਾਰ ਚੂੰਘਾ ਨੇ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਦੀ ਲੰਗਰ ਕਮੇਟੀ ਅਤੇ ਇਲਾਕੇ ਦੇ ਐੱਨਆਰਆਈ ਪਰਿਵਾਰ ਅੱਗੇ ਆਏ ਹਨ। ਉਨ੍ਹਾਂ ਇਹ ਕਾਰਜ ਨੂੰ ਪ੍ਰਵਾਨਗੀ ਦੇਣ ਲਈ ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ, ਜਗਰੂਪ ਸਿੰਘ ਬਿੱਟੂ, ਘੱਲੂਘਾਰਾ ਸਪੋਰਟਸ ਕਲੱਬ, ਸਰਬਨ ਸਿੰਘ ਯੂਐੱਸਏ, ਸੰਦੀਪ ਸਿੰਘ ਸੀਪਾ ਯੂਐੱਸਏ, ਚਰਨਜੀਤ ਸਿੰਘ ਸ਼ਨੀ, ਹੈਰੀ ਸਿੱਧੂ ਯੂਐੱਸਏ, ਸੰਦੀਪ ਸਿੰਘ ਯੂਐੱਸਏ, ਜੋਗਿੰਦਰ ਸਿੰਘ ਬਾਬੂ ਯੂਐੱਸਏ ਅਤੇ ਹਰਜਿੰਦਰ ਸਿੰਘ ਕੈਨੇਡੀਅਨ ਵੱਲੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਮੈਨੇਜਰ ਅਮਰੀਕ ਸਿੰਘ, ਇੰਸਪੈਕਟਰ ਇਕਬਾਲ ਸਿੰਘ, ਖ਼ਜ਼ਾਨਚੀ ਜਸਪਾਲ ਸਿੰਘ, ਇੰਚਾਰਜ ਹਰਵਿੰਦਰ ਸਿੰਘ, ਸੁਖਪਾਲ ਸਿੰਘ, ਕਥਾ ਵਾਚਕ ਸਤਨਾਮ ਸਿੰਘ, ਗ੍ਰੰਥੀ ਹਾਕਮ ਸਿੰਘ, ਭਾਈ ਗਗਨਦੀਪ ਸਿੰਘ, ਅਰਮਾਨ ਸਿੰਘ, ਕਲੱਬ ਪ੍ਰਧਾਨ ਜਗਜੀਤ ਸਿੰਘ, ਜਰਨੈਲ ਸਿੰਘ, ਜਗਦੇਵ ਸਿੰਘ, ਵਜ਼ੀਰ ਸਿੰਘ, ਗੁਰਜੰਟ ਸਿੰਘ, ਬੱਗਾ ਸਿੰਘ, ਦਰਸ਼ਨ ਸਿੰਘ, ਜਗਦੇਵ ਸਿੰਘ, ਬਾਬਾ ਕੌਰ ਸਿੰਘ ਟੱਲੇਵਾਲ, ਬਾਬਾ ਸੂਬਾ ਸਿੰਘ ਚੰਦੂਆਣਾ ਸਾਹਿਬ, ਗਿਆਨੀ ਹਰਪ੍ਰੀਤ ਸਿੰਘ, ਲੰਗਰ ਕਮੇਟੀ ਵੱਲੋਂ ਗੁਰਮੇਲ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ ਖਹਿਰਾ, ਕੁਲਵੰਤ ਸਿੰਘ ਕੰਤਾ, ਭਾਈ ਅਮਰਜੀਤ ਸਿੰਘ, ਭਾਈ ਭੋਲਾ ਸਿੰਘ, ਭਾਈ ਗੁਰਮੀਤ ਸਿੰਘ, ਨੰਬਰਦਾਰ ਦਰਸਨ ਸਿੰਘ, ਨਿਸ਼ਾਨ ਸਿੰਘ ਭੋਲਾ, ਜਗਦੇਵ ਸਿੰਘ ਪੰਪ ਵਾਲੇ ,ਜਗਦੇਵ ਸਿੰਘ ਮਿਆਮੀ ਵਾਲੇ ਅਤੇ ਨਾਇਬ ਸਿੰਘ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ 'ਚ ਪੁੱਜੀਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

Posted By: Seema Anand