ਹੋਣਹਾਰ ਖਿਡਾਰੀ ਨੇ ਪੋਲ ਵਾਲਟ ਤੇ ਅਥਲੈਟਿਕਸ 'ਚ ਮਾਰੀਆਂ ਮੱਲਾਂ

ਸੁਰਿੰਦਰ ਗੋਇਲ, ਸ਼ਹਿਣਾ

ਕਸਬਾ ਸ਼ਹਿਣਾ ਦੇ ਜੰਮਪਲ ਨੌਜਵਾਨ ਖਿਡਾਰੀ ਵਜੀਰ ਸਿੰਘ ਦਾ ਪੋਲ ਵਲਟ 'ਚੋਂ ਗੋਲਡ ਮੈਡਲ ਜਿੱਤਣ ਉਪਰੰਤ ਬੁੱਧਵਾਰ ਨੂੰ ਸ਼ਹਿਣਾ ਪੁੱਜਣ 'ਤੇ ਨੁਮਾਇੰਦਿਆਂ, ਵੱਖ-ਵੱਖ ਕਲੱਬਾਂ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਖਿਡਾਰੀ ਵਜੀਰ ਸਿੰਘ ਨੇ ਸਮਰੱਥਕਾਂ ਦੇ ਨਾਲ ਕਸਬੇ ਅੰਦਰ ਕਾਫਲੇ ਦੇ ਰੂਪ 'ਚ ਲੋਕਾਂ ਦਾ ਧੰਨਵਾਦ ਕੀਤਾ। ਜਿੱਥੇ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਸਮੇਂ ਫਾਰਮੇਸੀ ਅਫਸਰ ਹਰਪਾਲ ਸਿੰਘ ਪਾਲੀ ਤੇ ਪੰਚਾਇਤ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਕਿਹਾ ਕਿ ਖਿਡਾਰੀ ਵਜੀਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਤੇ ਪਿੰਡ ਸ਼ਹਿਣਾ ਹੀ ਨਹੀਂ ਬਲਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਮੇਂ ਖਿਡਾਰੀ ਵਜੀਰ ਸਿੰਘ ਨੇ 'ਪੰਜਾਬੀ ਜਾਗਰਣ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਰਾਜ ਪੱਧਰੀ ਖੇਡਾਂ ਮਸਤੂਆਣਾ (ਸੰਗਰੂਰ) ਵਿਖੇ ਅਕਤੂਬਰ 'ਚ ਹੋਈਆਂ ਸਨ। ਜਿੱਥੇ ਉਸ ਨੇ ਪੋਲ ਵਲਟ 'ਚ ਪਹਿਲਾ ਤੇ 100 ਮੀਟਰ ਦੌੜ 'ਚ ਦੂਜਾ ਸਥਾਨ ਹਾਸਿਲ ਕਰਕੇ ਨੈਸ਼ਨਲ ਅਥਲੈਟਿਕਸ ਖੇਡਾਂ 'ਚ ਆਪਣਾ ਸਥਾਨ ਬਣਾਇਆ ਸੀ। ਉਸ ਨੇ ਦੱਸਿਆ ਕਿ ਹੁਣ ਉੱਤਰ ਪ੍ਰਦੇਸ਼ ਦੇ ਬਾਰਾਨਸੀ 'ਚ 27 ਤੋਂ 30 ਨਵੰਬਰ ਤੱਕ ਚਾਰ ਰੋਜ਼ਾਂ ਖੇਡਾਂ 'ਚ 27 ਸੂਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ। ਜਿੱਥੇ ਉਸ ਨੇ ਪੋਲ ਵਲਟ 'ਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪੋਲ ਵਲਟ 'ਚ ਪਹਿਲਾ 'ਤੇ ਕਬਜ਼ਾ ਕੀਤਾ ਹੈ। ਖਿਡਾਰੀ ਵਜੀਰ ਸਿੰਘ ਨੇ ਦੱਸਿਆ ਕਿ ਅਗਲੇ ਸਾਲ ਮਈ-ਜੂਨ ਦੌਰਾਨ ਅੰਤਰਰਾਸ਼ਰਟੀ ਖੇਡਾਂ ਜੋ ਜਪਾਨ ਦੇ ਟੋਕੀਓ 'ਚ ਹੋਣੀਆਂ ਹਨ, ਉਸ 'ਚ ਉਸ ਦੀ ਐਂਟਰੀ ਹੋ ਚੁੱਕੀ ਹੈ। ਇਸ ਮੌਕੇ ਸਾਬਕਾ ਪੰਚ ਚਰਨਜੀਤ ਸਿੰਘ ਪੰਧੇਰ, ਤਰਕਸ਼ੀਲ ਕਮੇਟੀ ਦੇ ਸੂਬਾ ਆਗੂ ਗੁਰਪ੍ਰਰੀਤ ਸ਼ਹਿਣਾ, ਤਰਸੇਮ ਬਿੱਲੂ, ਫਾਰਮੇਸੀ ਅਫਸਰ ਹਰਪਾਲ ਸਿੰਘ ਪਾਲੀ, ਪਵਨ ਗਰੋਵਰ, ਸਤਨਾਮ ਸਿੰਘ ਭਗਤਪੁਰਾ ਮੌੜ, ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ, ਕਰਮ ਸਿੰਘ ਨਾਈਵਾਲਾ ਆਦਿ ਨੇ ਲੋਈ ਤੇ ਸਮਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਖਿਡਾਰੀ ਵਜੀਰ ਸਿੰਘ ਨੇ ਦੱਸਿਆ ਕਿ ਉਹ ਕਸਬਾ ਸ਼ਹਿਣਾ ਦੇ ਨੌਜਵਾਨਾਂ ਨੂੰ ਖੇਡਾਂ ਦੀ ਮੁਫਤ ਕੋਚਿੰਗ ਤੇ ਟੇ੍ਨਿੰਗ ਦੇ ਰਹੇ ਹਨ। ਉਨਾਂ੍ਹ ਦੱਸਿਆ ਕਿ ਉਹ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਪੇ੍ਰਿਤ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਗਲਤ ਪਾਸੇ ਜਾਣ ਦੀ ਬਜਾਏ ਆਪਣੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ। ਉਨਾਂ੍ਹ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਸਾਂਝ ਬਣਾਈ ਰੱਖਣ ਲਈ ਲਗਾਤਾਰ ਸਾਨੂੰ ਸਭ ਨੂੰ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।

----

ਐੱਮਡੀ ਅਭੈ ਗਰਗ ਨੇ ਦਿੱਤੀ ਵਿੱਤੀ ਸਹਾਇਤਾ

ਅਭੈ ਇੰਮੀਗੇ੍ਸ਼ਨ ਭਦੌੜ ਦੇ ਐੱਮਡੀ ਅਭੈ ਗਰਗ ਨੇ ਵਜੀਰ ਸਿੰਘ ਨੂੰ ਵਿੱਤੀ ਸਹਾਇਤਾ ਦਿੰਦਿਆਂ ਕਿਹਾ ਕਿ ਬਹੁਤੇ ਗਰੀਬਰ ਪਰਿਵਾਰਾਂ ਦੇ ਨੌਜਵਾਨ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਖੇਡਾਂ ਨਾਲ ਜੁੜਨ ਤੋਂ ਵਾਂਝੇ ਰਹਿ ਜਾਂਦੇ ਹਨ। ਉਨਾਂ੍ਹ ਕਿਹਾ ਕਿ ਵਜੀਰ ਸਿੰਘ ਦੇ ਅਗਾਊ ਖੇਡਣ ਜਾਣ ਸਮੇਂ ਉਹ ਆਉਣ ਜਾਣ ਦਾ ਸਾਰਾ ਖਰਚ ਕਰਨ ਤੋਂ ਇਲਾਵਾ ਜਲਦ ਹੀ ਭਦੌੜ ਵਿਖੇ ਸਨਮਾਨਿਤ ਕਰਨ ਦੇ ਨਾਲ-ਨਾਲ ਹੋਰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨਾਂ੍ਹ ਹੋਰ ਵੀ ਦਾਨੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਦੇ ਨੌਜਵਾਨ ਖਿਡਾਰੀਆਂ ਦੀ ਮੱਦਦ ਕਰਨ ਲਈ ਅੱਗੇ ਆਉਣ।