ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਖੇਤੀ ਕਾਨੂੰਨ ਵਿਰੁੱਧ ਜਿੱਥੇ ਪੂਰੇ ਪੰਜਾਬ ਦੇ ਕਿਸਾਨ ਰੇਲ ਪਟੜੀਆਂ, ਪੈਟਰੋਲ ਪੰਪਾਂ ਤੇ ਸ਼ਾਪਿੰਗ ਮਾਲਾਂ ਅੱਗੇ ਧਰਨੇ ਦੇ ਕੇ ਕੇਂਦਰ ਸਰਕਾਰ ਦੇ ਖਿਲਾਫ਼ ਆਪਣਾ ਰੋਹ ਜਾਹਰ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਬਰਨਾਲਾ ਦੇ ਇਕ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਆਗੂ ਦੀ ਇਤਰਾਜ਼ਯੋਗ ਵੀਡੀਓ ਦੇ ਵਾਇਰਲ ਹੋਣ ਨਾਲ ਕਿਸਾਨ ਜਥੇਬੰਦੀਆਂ ਵੀ ਸ਼ਰਮਿੰਦਗੀ ਦੇ ਆਲਮ 'ਚ ਹਨ।


ਪੱਖੋ ਕਲਾਂ ਧਰਨੇ 'ਚੋਂ ਬਣੇ ਸਨ ਸਬੰਧ: ਕਿਸਾਨ ਆਗੂ

ਇਤਰਾਜ਼ਯੋਗ ਵੀਡੀਓ ਵਾਲੇ ਜ਼ਿਲ੍ਹਾ ਕਿਸਾਨ ਆਗੂ ਨਾਲ ਜਦੋਂ ਫੋਨ ਰਾਹੀਂ ਰਾਬਤਾ ਕੀਤਾ ਗਿਆ ਤਾਂ ਉਸ ਨੇ ਇਹ ਵੀ ਸਹਿਜੇ ਹੀ ਮੰਨ ਲਿਆ ਕਿ ਮੇਰੇ ਉਸ ਲੜਕੀ ਦੇ ਨਾਲ ਪੱਖੋ ਕਲਾਂ ਧਰਨੇ 'ਚ ਸਬੰਧ ਬਣੇ ਸਨ। ਉਸ ਉਪਰੰਤ ਉਸ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਨੰਗਲ ਵਿਖੇ ਇਕੱਲਿਆਂ ਘਰ ਹੋਣ ਦੀ ਤਾਕ 'ਚ ਮੈਨੂੰ ਬੁਲਾ ਕੇ ਮੇਰੇ ਨਾਲ ਜਦੋਂ ਸਰੀਰਕ ਸਬੰਧ ਬਣਾਏ ਤਾਂ ਉਪਰੋ ਕਿਸੇ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਜਿੱਥੇ ਸਾਡੀ ਨਗਨ ਅਸ਼ਲੀਲ ਵੀਡੀਓ ਬਣਾਈ, ਉੱਥੇ ਹੀ ਉਸ ਰਾਣਾ ਨਾਮ ਦੇ ਵਿਅਕਤੀ ਨੇ ਜ਼ਿਲ੍ਹਾ ਕਿਸਾਨ ਆਗੂ ਦੀ ਨਗਨ ਮਾਰਕੁੱਟ ਵੀ ਕੀਤੀ।

ਜ਼ਿਲ੍ਹਾ ਕਿਸਾਨ ਆਗੂ ਨੇ ਨਵੀਂ ਘੜੀ ਕਹਾਣੀ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਦੀ ਬੇਸ਼ਰਮੀ ਦੀ ਉਸ ਸਮੇਂ ਹੱਦ ਨਾ ਰਹੀ ਜਦ ਉਸ ਨੇ ਨਵੀਂ ਕਹਾਣੀ ਘੜਦਿਆਂ ਇਸ ਵਾਇਰਲ ਵੀਡੀਓ ਮੰਨਦਿਆਂ ਕਿਹਾ ਕਿ ਉਸ ਵਿਅਕਤੀ ਵਲੋਂ ਫੋਨ ਰਾਹੀਂ ਜਿੱਥੇ ਮੇਰੇ ਆੜਤੀਏ ਤੋਂ 5 ਲੱਖ ਰੁਪਏ ਦੀ ਮੈਨੂੰ ਨੰਗੇ ਨੂੰ ਘਰੋਂ ਬਾਹਰ ਕੱਢਣ ਦੀ ਫ਼ਿਰੋਤੀ ਮੰਗੀ ਤਾਂ ਮੈ ਅੰਦਰ ਫ਼ਸੇ ਹੋਏ ਨੇ ਘਰਾਂ ਦੇ ਸਰੀਕੇ 'ਚੋ ਆਪਣੇ ਗਵਾੜ ਦੇ ਆਪਣੇ ਭਤੀਜੇ ਦੇ ਨਾਲ ਜੋ ਘੋੜੀਆਂ ਰੱਖਣ ਦਾ ਸ਼ੌਕੀ ਹੈ, ਗੱਲ ਕਰਵਾਈ ਤਾਂ ਉਸ ਨੇ ਆਪਣੇ ਕਿਸੇ ਜਾਣ ਪਹਿਚਾਣ ਵਾਲੇ ਨੂੰ ਫ਼ੋਨ ਕਰਦਿਆਂ ਮੇਰਾ ਉੱਥੋਂ ਖਹਿੜਾ ਛੁਡਵਾਇਆ, ਉਸ ਜ਼ਿਲ੍ਹਾ ਕਿਸਾਨ ਆਗੂ ਨੇ ਇਹ ਵੀ ਮੰਨਿਆ ਕਿ ਇਹ ਘਟਨਾਕ੍ਰਮ ਪਿਛਲੇ ਵਰ੍ਹੇ ਵਾਪਰਿਆ ਸੀ। ਹੁਣ ਇਸ ਦੀ ਵਾਇਰਲ ਵੀਡਿਓ ਕਿੰਝ ਹੋ ਗਈ ਇਸ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਉਸ ਨੇ ਵਾਇਰਲ ਵੀਡੀਓ ਦੀ ਸ਼ੱਕ ਆਪਣੇ ਹੀ ਪਿੰਡ ਦੇ ਸਿਆਸੀ ਵਿਅਕਤੀਆਂ ਦੀ ਸਾਜਿਸ ਦੱਸਦਿਆਂ ਇਸ ਨੂੰ ਨਵੀਂ ਕਹਾਣੀ ਦੇ ਰੂਪ 'ਚ ਦੱਸਿਆ।

ਮੰਦਭਾਗੀ ਘਟਨਾ 'ਤੇ ਜਥੇਬੰਦੀ ਲਵੇਗੀ ਐਕਸ਼ਨ-ਜਗਜੀਤ ਸਿੰਘ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਇਸ ਵਾਇਰਲ ਹੋਈ ਵੀਡਿਓ ਨੂੰ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਮੈਨੂੰ ਇਸ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੈ। ਜਦਕਿ ਪੂਰੇ ਪੰਜਾਬ ਦੀਆਂ ਸਰਬਪੱਤੀ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਕੇਂਦਰ ਸਰਕਾਰ ਦੇ ਖਿਲਾਫ਼ ਖੇਤੀ ਕਾਨੂੰਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੇ ਲਈ ਡਟੀਆਂ ਹੋਈਆਂ ਹਨ। ਜੇਕਰ ਅਜਿਹੇ ਹਾਲਾਤਾਂ 'ਚ ਜਥੇਬੰਦੀ ਦੇ ਕਿਸੇ ਆਗੂ ਵਲੋਂ ਅਜਿਹੀ ਮੰਦਭਾਗੀ ਘਟਨਾ ਕੀਤੀ ਗਈ ਹੈ ਤਾਂ ਜਥੇਬੰਦੀ ਇਸ ਦੀ ਜਾਂਚ ਕਰਦਿਆਂ ਜਰੂਰ ਐਕਸ਼ਨ ਲਵੇਗੀ।

Posted By: Jagjit Singh