ਸੁਰਿੰਦਰ ਗੋਇਲ, ਸ਼ਹਿਣਾ

ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਤੇ ਉੱਪ ਕਪਤਾਨ ਪੁਲਿਸ ਤਪਾ ਬਲਜੀਤ ਸਿੰਘ ਬਰਾੜ ਦੀ ਰਹਿਨੁਮਾਈ 'ਚ ਨਸ਼ੇ ਦੇ ਸੌਦਾਗਰਾਂ ਨੂੰ ਬੇਨਕਾਬ ਕਰਨ ਦੇ ਨਾਲ-ਨਾਲ ਸ਼ਹਿਣਾ ਪੁਲਿਸ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਮੁੜ ਇਕ ਚੰਗਾ ਨਾਗਰਿਕ ਬਣਾਉਣ ਦਾ ਬੀੜਾ ਚੁੱਕਿਆ ਹੈ। ਇਸ ਪਹਿਲਕਦਮੀ ਬਾਰੇ ਚਾਨਣਾ ਪਾਉਂਦਿਆਂ ਥਾਣਾ ਸ਼ਹਿਣਾ ਦੇ ਐੱਸਐੱਚਓ ਨਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿੰਦਗੀ ਦੀ ਲੀਹ ਤੋਂ ਥਿੜਕ ਚੁੱਕੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਉਨਾਂ੍ਹ ਦਾ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕਰਵਾਉਣ ਦਾ ਬੀੜਾ ਚੁੱਕਿਆ ਹੈ। ਉਨਾਂ੍ਹ ਦੱਸਿਆ ਕਿ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜੋ ਆਪਣੇ ਦਿ੍ੜ੍ਹ ਇਰਾਦੇ ਨਾਲ ਨਸ਼ਿਆਂ ਨੂੰ ਅਲਵਿਦਾ ਕਹਿਣ ਲਈ ਨਸ਼ਾ ਛਡਾਊ ਕੇਂਦਰਾਂ 'ਚ ਇਲਾਜ ਕਰਵਾਉਣ ਲਈ ਤਿਆਰ ਹਨ। ਜਿਨਾਂ੍ਹ 'ਚੋਂ ਇਕ ਨੌਜਵਾਨ ਦਾ ਇਲਾਜ ਬਰਨਾਲਾ ਵਿਖੇ ਕਰਵਾਉਣ ਉਪਰੰਤ ਕਰੀਬ 15 ਦਿਨਾਂ ਅੰਦਰ ਸ਼ਰਾਬ ਪੀਣ ਤੋਂ ਛੁਟਕਾਰਾ ਪਾ ਕੇ ਖੁਦ ਇਕ ਮਿਸਾਲ ਪੈਦਾ ਕੀਤਾ, ਉੱਥੇ ਨਸ਼ੇ ਦੀ ਗਿ੍ਫਤਰ 'ਚ ਹੋਰਨਾਂ ਨੌਜਵਾਨਾਂ ਲਈ ਪੇ੍ਰਨਾ ਦਾ ਸੋ੍ਤ ਬਣਿਆ ਹੈ। ਸ਼ਹਿਣਾ ਪੁਲਿਸ ਦੀ ਕੀਤੀ ਜਾ ਰਹੀ ਇਸ ਪਹਿਲਕਦਮੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।

-ਨੌਜਵਾਨ ਨੇ ਦਿ੍ੜ੍ਹ ਇਰਾਦੇ ਨਾਲ ਛੱਡੀ ਸ਼ਰਾਬ

ਸ਼ਹਿਣਾ ਪੁਲਿਸ ਦੀ ਮੁਹਿੰਮ ਨੂੰ ਉਸ ਸਮੇਂ ਬੂਰ ਪੈਣਾ ਸ਼ੁਰੂ ਹੋ ਗਿਆ, ਜਦ ਸ਼ਹਿਣੇ ਦਾ ਇਕ ਨੌਜਵਾਨ ਸ਼ਰਾਬ ਛੱਡ ਕੇ ਆਪਣੀ ਅਸਲ ਜਿੰਦਗੀ 'ਚ ਵਾਪਸ ਪਰਤ ਆਇਆ ਤੇ ਇਕ ਹੋਰ ਨੌਜਵਾਨ ਚਿੱਟੇ ਦੇ ਨਸ਼ੇ ਨੂੰ ਛੱਡਣ ਲਈ ਆਪਣਾ ਇਲਾਜ ਕਰਵਾ ਰਿਹਾ ਹੈ। ਇਸ ਸਬੰਧੀ 'ਪੰਜਾਬੀ ਜਾਗਰਣ' ਵਲੋਂ ਨੌਜਵਾਨ ਤੇ ਉਸ ਦੇ ਪਰਿਵਾਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ 40 ਸਾਲਾਂ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 22 ਸਾਲਾਂ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ।

ਉਸ ਨੇ ਦੱਸਿਆ ਕਿ ਘਰ ਅੰਦਰ ਹਾਲਾਤ ਇਸ ਕਦਰ ਮਾੜੇ ਹੋ ਚੁੱਕੇ ਸਨ ਕਿ ਉਹ ਸਵੇਰੇ, ਦਿਨੇ ਹੀ ਸ਼ਰਾਬ ਪੀਣ ਲੱਗ ਚੁੱਕਾ ਸੀ ਅਤੇ ਸ਼ਰਾਬ ਤੋੜ ਲੱਗਣ ਕਾਰਨ ਘਰ ਦੇ ਸਾਮਾਨ ਦੀ ਭੰਨਤੋੜ੍ਹ ਕਰ ਦਿੰਦਾ ਸੀ। ਇਹੀਂ ਨਹੀਂ ਕਈ ਵਾਰ ਤਾਂ ਰਸਤੇ 'ਚ ਪਿਆ ਸਾਮਾਨ ਲਿਜਾ ਕੇ ਵੇਚ ਦਿੰਦਾ ਸੀ ਤੇ ਸ਼ਰਾਬ ਦੀ ਪੂਰਤੀ ਕਰ ਲੈਦਾਂ ਸੀ। ਉਸ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਕਾਰਨ ਉਸ ਦੇ ਘਰ ਲੜਾਈ ਝਗੜਾ ਆਮ ਗੱਲ ਹੋ ਚੁੱਕੀ ਸੀ। ਜਦ ਕਿ ਉਸ ਦੀ ਪਤਨੀ ਤੇ ਦੋ ਪੁੱਤਰ ਗੁਰਸਿੱਖ ਸਨ, ਜੋ ਹਮੇਸ਼ਾਂ ਸ਼ਰਾਬ ਨੂੰ ਛੱਡਣ ਲਈ ਕਹਿੰਦੇ ਰਹਿੰਦੇ ਸਨ। ਪਰ ਕਦੇ ਉਸ ਨੇ ਖੁਦ ਸ਼ਰਾਬ ਛੱਡਣ ਦੀ ਸੋਚੀ ਹੀ ਨਹੀਂ ਸੀ। ਹੁਣ ਜਦ ਪੁਲਿਸ ਵਲੋਂ ਪਹਿਲ ਕੀਤੀ ਤੇ ਪਰਿਵਾਰ ਦੇ ਦਿੱਤੇ ਸਹਿਯੋਗ ਨਾਲ ਉਸ ਨੇ ਦਿ੍ੜ੍ਹ ਇਰਾਦੇ ਨਾਲ ਆਪਣਾ ਇਲਾਜ ਕਰਵਾ ਕੇ ਸਿਰਫ 15 ਦਿਨ ਅੰਦਰ ਸ਼ਰਾਬ ਤੋਂ ਛੁਟਕਾਰਾ ਪਾ ਕੇ ਜਿੱਥੇ ਉਹ ਤੇ ਉਸ ਦਾ ਪਰਿਵਾਰ ਖੁਸ਼ ਹੈ, ਉੱਥੇ ਸ਼ਹਿਣਾ ਪੁਲਿਸ ਨੂੰ ਵੀ ਉਹ ਫਰਿਸਤਾ ਮੰਨਦਾ ਹੈ। ਨੌਜਵਾਨ ਦੀ ਪਤਨੀ ਸੁਖਪ੍ਰਰੀਤ ਕੌਰ, ਪੁੱਤਰ ਫਤਿਹਦੀਪ ਸਿੰਘ ਤੇ ਅਕਾਸ਼ਦੀਪ ਸਿੰਘ ਨੇ ਐੱਸਐੱਚਓ ਨਰਦੇਵ ਸਿੰਘ, ਸਹਾਇਕ ਥਾਣੇਦਾਰ ਨਛੱਤਰ ਸਿੰਘ ਤੇ ਪੁਲਿਸ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਕ ਉਜੜਦਾ ਘਰ ਮੁੜ ਵਸਦਾ ਕਰ ਦਿੱਤਾ ਹੈ।

-ਦੋ ਸ਼ੇ੍ਣੀਆਂ 'ਚ ਵੰਡ ਕੇ ਨਸ਼ਿਆਂ ਵਿਰੁੱਧ ਬਣਾਈ ਰਣਨੀਤੀ : ਐੱਸਐੱਚਓ

ਐੱਸਐੱਚਓ ਨਰਦੇਵ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਬਣਾਈ ਰਣਨੀਤੀ ਤਹਿਤ ਨਸ਼ਿਆਂ ਦਾ ਸੇਵਨ ਜਾਂ ਕਾਰੋਬਾਰ ਕਰਨ ਵਾਲਿਆਂ ਨੂੰ ਦੋ ਸ਼ੇ੍ਣੀਆਂ 'ਚ ਵੰਡਿਆ ਹੈ। ਜਿਸ ਤਹਿਤ ਪਹਿਲੀ ਸ਼ੇ੍ਣੀ 'ਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਹਨ ਤੇ ਦੂਜੀ ਸ਼ੇ੍ਣੀ 'ਚ ਨਸ਼ਿਆਂ ਦਾ ਸੇਵਨ ਕਰਨ ਵਾਲੇ। ਉਨਾਂ੍ਹ ਦੱਸਿਆ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਦ ਕਿ ਨਸ਼ਿਆਂ ਦਾ ਸੇਵਨ ਕਰਨ ਵਾਲੇ ਪੀੜਤਾਂ ਨੂੰ ਉਨਾਂ੍ਹ ਦੇ ਮਾਪਿਆਂ ਨੂੰ ਨਾਲ ਲੈ ਕੇ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਲਈ ਦਾਖਲ ਕੀਤਾ ਜਾਵੇਗਾ ਤਾਂ ਕਿ ਉਹ ਇਲਾਜ ਉਪਰੰਤ ਇਕ ਚੰਗੀ ਜ਼ਿੰਦਗੀ ਜੀਅ ਸਕਣ। ਉਨਾਂ੍ਹ ਕਿਹਾ ਕਿ ਇਹ ਵੀ ਦੁਖਦਾਈ ਹੈ ਕਿ ਅਨਪੜ੍ਹ ਵਿਅਕਤੀਆਂ ਵਾਂਗ ਕੁਝ ਪੜ੍ਹੇ ਲਿਖੇ ਨੌਜਵਾਨ ਵੀ ਐਸ਼ਪ੍ਰਸਤੀ, ਪਰਿਵਾਰਕ ਮਜਬੂਰੀਆਂ ਜਾਂ ਮਾੜੇ ਦੋਸਤਾਂ ਦੀ ਸੰਗਤ ਕਾਰਨ ਚਿੱਟਾ, ਹੈਰੋਇਨ, ਭੁੱਕੀ ਜਿਹੇ ਨਸ਼ਿਆਂ ਨਾਲ ਆਪਣੇ ਜੀਵਨ ਨੂੰ ਖੋਖਲਾ ਕਰ ਰਹੇ ਹਨ।