ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ ਸੜਕ ਹਾਦਸੇ 'ਚ 2 ਬੱਚਿਆਂ ਦੀ ਮੌਤ ਹੋਣ ਜਾਣ ਦੇ ਮਾਮਲੇ 'ਚ ਟਰੈਕਟਰ ਚਾਲਕ 'ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਆਪਣੇ ਪਰਿਵਾਰ ਨਾਲ ਵਿਆਹ ਦਾ ਸਮਾਗਮ ਅਟੈਂਡ ਕਰਕੇ ਵਾਪਸੀ ਸਮੇਂ ਜਦੋਂ ਅਸੀਂ ਪਿੰਡ ਬੀਹਲਾ ਨੇੜੇ ਪਹੁੰਚੇ ਤਾਂ ਇਕ ਟਰੈਕਟਰ ਟਰਾਲੀ ਜੋ ਇੱਟਾਂ ਨਾਲ ਭਰੀ ਹੋਈ ਸੀ, ਨੇ ਫੇਟ ਮਾਰੀ, ਜਿਸ ਕਾਰਨ ਕੋਮਲਪ੍ਰੀਤ ਕੌਰ ਤੇ ਹਰਸ਼ਦੀਪ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਤੇ ਜਸਪਾਲ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਟਰੈਕਟਰ ਚਾਲਕ ਨਿਰਭੈ ਸਿੰਘ ਵਾਸੀ ਰਾਮਗੜ੍ਹ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Tejinder Thind