v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਤੇ 35 ਏ ਹਟਾਉਣ 'ਤੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਨੇ ਟ੍ਰਾਈਡੈਂਟ ਗਰੁੱਪ ਵੱਲੋਂ ਜੰਮੂ-ਕਸ਼ਮੀਰ ਦੀ ਡਿਵੈਲਪਮੈਂਟ ਲਈ ਇਕ ਹਜ਼ਾਰ ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ ਗਿਆ ਹੈ। ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ 'ਚ ਡਿਵੈਲਪਮੈਂਟ ਵਾਸਤੇ ਲਈ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਜਿੱਥੇ ਇਸ ਖ਼ਬਰ ਨਾਲ ਕਸ਼ਮੀਰੀਆਂ ਦੇ ਚਿਹਰੇ ਬਾਗੋ-ਬਾਗ ਹੋਏ ਹਨ। ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਲੋਕ ਵੀ ਇਕ-ਦੂਜੇ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੰਦਿਆਂ ਟ੍ਰਾਈਡੈਂਟ ਗਰੁੱਪ ਦਾ ਧੰਨਵਾਦ ਕਰ ਰਹੇ ਹਨ । ਟ੍ਰਾਈਡੈਂਟ ਗਰੁੱਪ ਦੇ ਬਰਨਾਲਾ ਵਿਖੇ ਸੰਘੇੜਾ ਤੇ ਧੌਲਾ 'ਚ ਦੋ ਵੱਡੇ ਕਾਰਪੋਰੇਟ ਪ੍ਰਾਜੈਕਟ ਸਥਾਪਤ ਹਨ ।

Posted By: Jaskamal