ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਤੇ ਪਲਾਨਿੰਗ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਦੇ ਪਿਤਾ ਸਵ: ਲਾਲ ਨੌਹਰ ਚੰਦ ਗੁਪਤਾ ਦੀ ਮੌਤ ਦੇ ਬਾਅਦ ਕੱਲ੍ਹ 26 ਨਵੰਬਰ ਨੂੰ ਸਰਧਾਂਜਲੀ ਸਮਾਗਮ ਦੁਪਹਿਰ 2 ਵਜੇ ਤੱਕ ਲੁਧਿਆਣਾ ਦੇ ਕਿਚਲੂ 'ਚ ਸਥਿੱਤ ਟ੍ਰਾਈਡੈਂਟ ਦੇ ਕੰਪਲੈਕਸ 'ਚ ਰੱਖਿਆ ਗਿਆ ਹੈ।

ਇਸ ਸਰਧਾਂਜਲੀ ਸਮਾਗਮ 'ਚ ਪੰਜਾਬ ਸਮੇਤ ਦੂਸਰਾ ਰਾਜਾਂ ਮੱਧ ਪ੍ਰਦੇਸ, ਰਾਜਸਥਾਨ, ਹਰਿਆਣਾ, ਹਿਮਾਚਲ ਤੋਂ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਆਗੂਆਂ ਸਮੇਤ ਕੇਂਦਰੀ ਮੰਤਰੀਆਂ ਸਮੇਤ ਕੈਬਨਿਟ ਮੰਤਰੀ ਪੰਜਾਬ ਸਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਸਵ: ਲਾਲ ਨੌਹਰ ਚੰਦ ਗੁਪਤਾ ਦੀ ਸਰਧਾਂਜਲੀ ਸਮਾਗਮ 'ਚ ਜੂਮ ਐਪ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਸਰਕਾਰ ਤੇ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ।

ਇਸ ਲਈ ਆਨਲਾਇਨ ਸਰਧਾਂਜਲੀ ਸਾਮਗਮ ਦੀ ਵੀ ਵਿਵਸਥਾ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਤਾਂ ਕਿ ਜੋ ਲੋਕ ਦੂਸਰੇ ਰਾਜਾਂ ਤੋਂ ਹਨ ਤੇ ਵਿਦੇਸ਼ਾਂ 'ਚ ਹਨ ਉਹ ਵੀ ਸਰਧਾਂਜਲੀ ਸਾਮਗਮ 'ਚ ਸ਼ਾਮਲ ਹੋ ਸਕਣ। ਇਸ ਸਬੰਧੀ ਟ੍ਰਾਈਡੇਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਨਿਸਮਾਂ ਦੀ ਪਾਲਣਾ ਕਰਦਿਆਂ ਸਰੀਰਕ ਦੂਰੀ ਤੇ ਮਾਸਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਸਰਧਾਂਜਲੀ ਸਮਾਗਮ 'ਚ ਜਿਆਦਾ ਤੋਂ ਜਿਆਦਾ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਜੂਮ ਐਪ ਨਾਲ ਜੁੜਕੇ ਸਵ: ਲਾਲ ਨੌਹਰ ਚੰਦ ਗੁਪਤਾ ਨੂੰ ਸਰਧਾਂਜਲੀ ਭੇਂਟ ਕੀਤੀ ਜਾਵੇਗੀ।

ਇਸ ਸਬੰਧੀ ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਨਿਸਮਾਂ ਦੀ ਪਾਲਣਾ ਕਰਦਿਆਂ ਸਰੀਰਕ ਦੂਰੀ ਤੇ ਮਾਸਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਸਰਧਾਂਜਲੀ ਸਮਾਗਮ 'ਚ ਜਿਆਦਾ ਤੋਂ ਜਿਆਦਾ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਜੂਮ ਐਪ ਨਾਲ ਜੁੜਕੇ ਸਵ: ਲਾਲ ਨੌਹਰ ਚੰਦ ਗੁਪਤਾ ਨੂੰ ਸਰਧਾਂਜਲੀ ਭੇਂਟ ਕੀਤੀ ਜਾਵੇਗੀ। ਜੂਮ ਐਪ ਨਾਲ ਜੁੜਕੇ ਸਵ: ਲਾਲ ਨੌਹਰ ਚੰਦ ਗੁਪਤਾ ਨੂੰ ਸਰਧਾਂਜਲੀ ਦੇਣ ਲਈ ਜੂਮ ਐਪ 'ਤੇ ਮੀਟਿੰਗ ਲਈ ਆਈਡੀ ਨੰਬਰ 91752210142 ਤੇ ਪਾਸ ਕੋਡ 954238 ਨਾਲ ਜੁੜਿਆ ਜਾ ਸਕਦਾ ਹੈ।

Posted By: Jagjit Singh