ਯਾਦਵਿੰਦਰ ਸਿੰਘ ਭੁੱਲਰ/ ਮਨਿੰਦਰ ਸਿੰਘ, ਬਰਨਾਲਾ: ਕਿਸਾਨੀ ਅੰਦੋਲਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤੇ ਗਣਤੰਤਰਤਾ ਦਿਵਸ ਤੇ ਟਰੈਕਟਰ ਪਰੇਡ ਚ ਬਰਨਾਲਾ ਦੀ ਅਨਾਜ ਮੰਡੀ ਚ ਦਿਨ ਚੜ੍ਹਦੇ ਹੀ ਟਰੈਕਟਰ ਲੈ ਕੇ ਕਿਸਾਨ ਟਰੈਕਟਰ ਪਰੇਡ ਚ ਸ਼ਾਮਲ ਹੋਏ।ਇਸ ਮਾਰਚ ਵਿਚ ਕਿਸਾਨ ਦੋ ਪਹੀਆ ਤੇ ਚਾਰ ਪਹੀਆ ਵਾਹਨ ਲੈ ਕੇ ਵੀ ਕਿਸਾਨੀ ਝੰਡੇ ਲੈ ਕੇ ਸ਼ਾਮਲ ਹੋਏ। ਇਹ ਇਹ ਕਿਸਾਨਾਂ ਦਾ ਟਰੈਕਟਰ ਪਰੇਡ ਮਾਰਚ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਤੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਤੇ ਸਮਾਪਤ ਹੋਇਆ । ਇਸ ਮਾਰਚ ਵਿਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।


ਡਰਾਮਿਆਂ ਦੀ ਸ਼ਕਲ ਵਿੱਚ ਕਿਸਾਨਾਂ ਵੱਲੋਂ ਲੋਕਾਂ ਨੂੰ ਜਾਗ੍ਰਿਤ ਕੀਤਾ ਗਿਆ,ਉਨ੍ਹਾਂ ਕਿਸਾਨਾਂ ਨੇ ਕਿਹਾ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਂਵੇਗਾ। ਗਣਤੰਤਰਤਾ ਦਿਵਸ ਮੌਕੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਮਾਰਚ ਵਿਚ ਵੱਖ ਵੱਖ ਝਾਕੀਆਂ ਵੀ ਦਿਲ ਖਿੱਚਵੀਆਂ ਸਨ। ਜਿਨ੍ਹਾਂ ਚ ਸਿੱਦਕੀ ਸੰਤ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ ਝਾਕੀ ਵਿਸ਼ੇਸ਼ ਰਹੀ। ਸ਼ਾਂਤੀ ਤੇ ਜ਼ਾਬਤੇ 'ਚ ਰਹਿ ਕੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਮਾਰਚ ਕੀਤਾ ਗਿਆ।

Posted By: Sunil Thapa