ਜੇਐੱਨਐੱਨ, ਬਰਨਾਲਾ : ਟੋਲ ਪਲਾਜ਼ਾ 'ਤੇ ਵਾਹਨਾਂ ਦੀ ਲੱਗਣ ਵਾਲੀ ਲੰਬੀ ਲਾਈਨਾਂ ਤੋਂ ਛੁਟਕਾਰਾ ਪਾਉਣ ਲਈ Fastag ਜ਼ਰੂਰੀ ਕਰਨ ਦਾ ਨਿਯਮ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਸ਼ੁੱਕਰਵਾਰ ਨੂੰ ਐੱਫਸੀਆਈ ਤੋਂ ਸੇਵਾ ਮੁਕਤ ਮੁਲਾਜ਼ਮ ਦੇ ਘਰ 'ਚ ਖੜ੍ਹੀ ਕਾਰ ਦਾ Fastag ਮਿਲਣ ਨਾਲ 24 ਘੰਟੇ ਪਹਿਲਾਂ ਹੀ ਟੋਲ ਕੱਟ ਦਿੱਤਾ ਗਿਆ। ਇਸ 'ਚ ਟੋਲ ਪਲਾਜ਼ਾ 'ਤੇ ਕਾਰ ਨੰਬਰ ਪੀਬੀ-19ਐੱਫ-0727 ਇੰਡੀਕਾ ਵਿਸਟਾ ਦੀ ਕ੍ਰਾਸਿੰਗ ਦਿਖਾਈ ਗਈ, ਜਦਕਿ ਗੱਡੀ ਘਰ 'ਚ ਸੀ। ਇਸ ਤੋਂ ਪਹਿਲਾਂ ਵੀ ਅਧਿਆਪਕ ਹਰਿੰਦਰ ਨਿਵਾਸੀ ਬਰਨਾਲਾ ਦੀ ਘਰ 'ਚ ਖੜ੍ਹੀ ਕਾਰ ਦਾ Fastag ਜ਼ਰੀਏ ਟੋਲ ਕੱਟਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਉਸ ਦਾ ਅਜੇ ਤਕ ਕੋਈ ਹੱਲ ਨਹੀਂ ਹੋਇਆ ਹੈ।

ਇਸ ਬਾਰੇ 'ਚ ਐੱਫਸੀਆਈ ਤੋਂ ਸੇਵਾ ਮੁਕਤ ਮੁਲਾਜ਼ਮ ਰਾਜਿੰਦਰ ਕੁਮਾਰ ਜ਼ਿੰਦਰ ਦੇ ਬੇਟੇ ਸੁਨੀਲ ਕੁਮਾਰ ਮੰਟੂ ਨਿਵਾਸੀ ਰਾਮਬਾਗ ਰੋਡ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਆਫ ਬੜੌਦਾ ਤੋਂ 26 ਨਵੰਬਰ ਨੂੰ Fastag ਅਪਲਾਈ ਕੀਤਾ ਸੀ। ਇਹ ਉਸ ਨੂੰ 6 ਦਸੰਬਰ ਨੂੰ ਮਿਲਿਆ।

5 ਦਸੰਬਰ ਸਵੇਰੇ 8.40 ਵਜੇ ਉਨ੍ਹਾਂ ਨੂੰ ਮੈਸੇਜ ਆਇਆ ਕਿ 85 ਰੁਪਏ ਟੋਲ ਕ੍ਰਾਸਿੰਗ ਦਾ ਕੱਟਿਆ ਗਿਆ ਹੈ, ਜਦਕਿ ਉਨ੍ਹਾਂ ਦੀ ਗੱਡੀ ਘਰ 'ਤੇ ਹੀ ਖੜ੍ਹੀ ਸੀ। ਮਾਮਲੇ 'ਚ ਬੈਂਕ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦਾ ਪਤਾ ਨਹੀਂ ਹੈ।

ਵਾਹਨਾਂ 'ਤੇ Fastag ਲੱਗੇ ਬਿਨਾਂ ਟੋਲ ਨਹੀਂ ਕੱਟ ਸਕਦਾ : ਮੈਨੇਜਰ

ਬਡਬਰ ਟੋਲ ਪਲਾਜ਼ਾ ਮੈਨੇਜਰ ਰਜਨੀਕਾਂਤ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਹੈ। ਕਾਰ 'ਤੇ Fastag ਨਹੀਂ ਲੱਗਿਆ ਹੈ, ਅਜਿਹੇ 'ਚ ਟੋਲ ਨਹੀਂ ਕੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਉਨ੍ਹਾਂ ਨੂੰ ਮੈਸੇਜ ਦਿਖਾ ਕੇ ਟੋਲ 'ਤੇ ਸ਼ਿਕਾਇਤ ਦਰਜ ਕਰਵਾਉਣ ਤੇ ਜਾਂਚ ਕਰ ਕੇ ਪੈਸੇ ਵਾਪਸ ਕੀਤੇ ਜਾਣਗੇ।

Posted By: Amita Verma