ਸਟਾਫ਼ ਰਿਪੋਰਟਰ, ਬਰਨਾਲਾ : ਸਾਉਣ ਮਹੀਨੇ ਨੂੰ ਮੁੱਖ ਰੱਖਦੇ ਹੋਏ ਤਪਾ ਮੰਡੀ ਦੇ ਪਿੰਡ ਵਾਲੇ ਪਾਸਿਓ ਖੱਟਰਪੱਤੀ ਦੀਆ ਅੌਰਤਾਂ ਵੱਲੋ ਇਕੱਠੀਆ ਹੋ ਕੇ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਪੰਜਾਬੀ ਵਿਰਸੇ ਨਾਲ ਜੁੜੀਆ ਬੋਲੀਆਂ ਨਾਲ ਧਮਾਲਾ ਪਾਈਆਂ, ਉੱਥੇ ਡੀ.ਜੇ ਲਗਾਕੇ ਖੂਬ ਧਰਤੀ ਪੁੱਟੀ ਗਈ। ਵਿਆਹੀਆਂ ਅੌਰਤਾਂ ਤੇ ਕੁਆਰੀਆਂ ਕੁੜੀਆਂ ਵੱਲੋ ਇੱਕ ਦੂਜੇ ਤੋਂ ਉੱਤੋ ਦੀ ਹੋ ਕੇ ਗਿੱਧਾ ਪਾਇਆ ਗਿਆ। ਖੱਟਰਪੱਤੀ ਦੇ ਚੌਕ 'ਚ ਲੜਕੀਆਂ ਵੱਲੋ ਧਮਾਲਾ ਪਾਈਆਂ ਗਈਆਂ। ਇਹ ਤੀਆਂ ਦਿ੍ਸ ਦੇਖਣਯੋਗ ਸੀ। ਇਸ ਪੋ੍ਗਰਾਮ ਨੂੰ ਦਰਸ਼ਕਾ ਨੇ ਬਹੁਤ ਹੀ ਪਸੰਦ ਕੀਤਾ। ਇਸ ਮੌਕੇ ਕਰਮਵੀਰ ਕੌਰ, ਗੁਰਦੀਪ ਕੌਰ, ਮਨਜੀਤ ਕੌਰ, ਰਾਣੀ ਕੌਰ, ਕੁਲਦੀਪ ਕੌਰ, ਰਣਜੀਤ ਕੌਰ, ਚਰਨਜੀਤ ਕੌਰ, ਬਲਵਿੰਦਰ ਕੌਰ, ਹਰਪਾਲ ਕੌਰ, ਜਸਪਾਲ ਕੌਰ, ਰੁਪਿੰਦਰ ਕੌਰ, ਕਿਰਨਾ ਰਾਣੀ, ਜਸਪਾਲ ਕੌਰ, ਪੂਨਮ ਰਾਣੀ, ਸੀਮਾ ਰਾਣੀ, ਪਰਮਜੀਤ ਕੌਰ, ਅਮਨਦੀਪ ਕੌਰ, ਬੱਬੂ, ਹਰਬੰਸ ਕੌਰ, ਸਰੋਜ ਰਾਣੀ, ਕਿਰਨਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਕਮਲ ਜੋਤੀ ਸਮੂਹ ਖੱਟਰਪੱਤੀ ਦੀਆਂ ਅੌਰਤਾਂ ਹਾਜ਼ਰ ਸਨ।