ਜਸਵੀਰ ਸਿੰਘ ਵਜੀਦਕੇ/ਗੁਰਮੁੱਖ ਸਿੰਘ ਹਮੀਦੀ, ਪੱਤਰ ਪ੍ਰੇਰਕ ਮਹਿਲ ਕਲਾਂ : ਮੰਗਲਵਾਰ ਰਾਤ ਸਮੇਂ ਹੋਈ ਬਰਸਾਤ ਕਾਰਨ ਪਿੰਡ ਵਜੀਦਕੇ ਖੁਰਦ ਦੇ ਇੱਕ ਅੰਗਹੀਣ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਜ਼ਦੂਰ ਸਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਵਜੀਦਕੇ ਖੁਰਦ ਨੇ ਦੱਸਿਆ ਕਿ ਇਹ ਮਕਾਨ ਉਸ ਨੇ ਕੋਈ 11-12 ਸਾਲ ਪਹਿਲਾ ਬਣਾਇਆ ਸੀ।

Good News : ਹੜ੍ਹ ਆਉਣ ਤੋਂ ਪਹਿਲਾਂ ਹੀ ਮਿਲ ਜਾਵੇਗੀ ਸਟੀਕ ਚਿਤਾਵਨੀ, ਵਿਕਸਤ ਹੋਈ ਨਵੀਂ ਤਕਨੀਕ

ਘਰ ਦੀ ਛੱਤ ਇੱਟ ਬਾਲਿਆ 'ਤੇ ਖੜੀ ਹੋਣ ਕਰਕੇ ਹੁਣ ਬਾਲੇ ਬਹੁਤ ਪੁਰਾਣੇ ਹੋ ਚੁੱਕੇ ਹਨ। ਬਰਸਾਤ ਦੇ ਮੌਸਮ 'ਚ ਅਕਸਰ ਹੀ ਉਸ ਦਾ ਘਰ ਟਿੱਪ-ਟਿੱਪ ਕਰਕੇ ਚੋਂਦਾ ਰਹਿੰਦਾ ਸੀ ਪਰ ਹੁਣ ਪਿਛਲੇ ਦੋ-ਤਿੰਨ ਦਿਨਾ ਤੋਂ ਲਗਾਤਾਰ ਹੋਈ ਬਰਸਾਤ ਕਾਰਨ ਜਿਥੇ ਉਸ ਦੇ ਘਰ ਦੀ ਛੱਤ ਦਾ ਇੱਕ ਖਣ ਡਿੱਗ ਚੁੱਕਾ ਹੈ ਉਥੇ ਕੰਧਾ 'ਚ ਵੀ ਤਰੇੜਾਂ ਆ ਗਈਆਂ ਹਨ। ਮੀਂਹ ਦੇ ਪਾਣੀ ਕਾਰਨ ਦੋ ਛੱਤ ਵਾਲੇ ਪੱਖੇ, ਬੈਂਡ ਅਤੇ ਮੰਜੇ ਆਦਿ ਸਮਾਨ ਵੀ ਪਾਣੀ ਨਾਲ ਖਰਾਬ ਹੋ ਗਿਆ ਹੈ।

ਪੀੜਤ ਮਜ਼ਦੂਰ ਨੇ ਦੱਸਿਆ ਕਿ ਉਸ ਦਾ ਇੱਕ ਹੱਥ ਪਹਿਲਾ ਕਿਸੇ ਹਾਦਸੇ 'ਚ ਵੱਢਿਆ ਗਿਆ ਸੀ 'ਤੇ ਦੋ ਸਾਲ ਪਹਿਲਾਂ ਉਸ ਨੂੰ ਅਧਰੰਗ ਦਾ ਦੌਰਾ ਵੀ ਪੈ ਚੁੱਕਾ ਹੈ ਜਿਸ ਦਾ ਹੁਣ ਵੀ ਇਲਾਜ ਚੱਲ ਰਿਹਾ ਹੈ। ਜਿਸ ਕਰਕੇ ਉਹ ਮਜ਼ਦੂਰੀ ਕਰਨ ਦੇ ਯੋਗ ਵੀ ਨਹੀਂ ਹੈ। ਘਰ ਦਾ ਗੁਜਾਰਾ ਚਲਾਉਣ ਲਈ ਉਸ ਦੀ ਪਤਨੀ ਮਨਰੇਗਾ 'ਚ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਆਮਦਨ ਦਾ ਸਾਧਨ ਨਾ ਹੋਣ ਕਰਕੇ ਉਹ ਮੁੜ ਨਵੇਂ ਘਰ ਦੀ ਉਸਾਰੀ ਕਰਾਉਣ ਤੋਂ ਅਸਮਰਥ ਹਨ ਤੇ ਹੁਣ ਉਹ ਪਿੰਡ ਦੀ ਧਰਮਸ਼ਾਲਾ 'ਚ ਦਿਨ ਕੱਟ ਰਹੇ ਹਨ। ਉਨ•ਾਂ ਪੰਜਾਬ ਸਰਕਾਰ 'ਤੇ ਜਿਲ•ਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਨਵੇ ਘਰ ਦੀ ਉਸਾਰੀ ਲਈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ।

Posted By: Amita Verma