ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਰਾਪਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀ.ਸੈ. ਸਕੂਲ ਗਹਿਲ (ਬਰਨਾਲਾ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੂਪ 'ਚ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ। ਸੰਸਥਾ 'ਚ ਵਿਦਿਆਰਥਣਾਂ ਅਕਾਦਮਿਕ ਖੇਤਰ ਦੇ ਨਾਲ ਨਾਲ ਧਾਰਮਿਕ ਤੇ ਨੈਤਿਕ ਸਿੱਖਿਆ ਦੇ ਖੇਤਰ 'ਚ ਵੀ ਅਹਿਮ ਪ੍ਰਰਾਪਤੀਆ ਹਾਸਲ ਕਰ ਰਹੀਆਂ ਹਨ। ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਫਰਵਰੀ 2021 'ਚ ਲਈ ਗਈ ਧਾਰਮਿਕ ਪ੍ਰਰੀਖਿਆ ਦੇ ਮੈਰਿਟ 'ਚ ਆਏ ਵਿਦਿਆਰਥੀਆਂ ਨੂੰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸੰਸਥਾ ਦੀਆਂ ਦੋ ਵਿਦਿਆਰਥਣਾਂ ਸਿਮਰਨਜੀਤ ਕੌਰ (ਬਾਰਵੀਂ ਕਾਮਰਸ) ਤੇ ਕਿਰਨਵੀਰ ਕੌਰ (ਬਾਰਵੀਂ ਸਾਇੰਸ) ਨੇ ਰਾਸ਼ਟਰੀ ਪੱਧਰ ਤੇ ਧਾਰਮਿਕ ਪ੍ਰਰੀਖਿਆ 'ਚ ਮੈਰਿਟ 'ਚ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕਰਦਿਆਂ 5100 ਤੇ 4100 ਰੁਪਏ ਇਨਾਮ ਰਾਸ਼ੀ ਵੱਜੋਂ ਪ੍ਰਰਾਪਤ ਕੀਤੇ। ਇਸ ਮੌਕੇ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸੰਸਥਾ ਦੇ ਪਿੰ੍ਸੀਪਲ ਡਾ. ਹਰਬੰਸ ਕੌਰ ਨੂੰ ਉਨ੍ਹਾ ਵੱਲੋਂ ਵਿਦਿਆਰਥਣਾਂ ਅੰਦਰ ਧਾਰਮਿਕ ਤੇ ਨੈਤਿਕ ਸਿੱਖਿਆਂ ਦੇ ਪਸਾਰ ਤੇ ਵਿਦਿਆਰਥਣਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਕੀਤੇ ਜਾ ਰਹੇ ਸਲਾਘਾਯੋਗ ਯਤਨਾ ਲਈ ਸਨਮਾਨਿਤ ਕੀਤਾ ਗਿਆ। ਪਿੰ੍ਸੀਪਲ ਡਾ. ਹਰਬੰਸ ਕੌਰ ਨੇ ਵਿਦਿਆਰਥਣਾਂ ਦੀ ਇਸ ਅਹਿਮ ਪ੍ਰਰਾਪਤੀ ਤੇ ਉਨਾਂ੍ਹ ਨੂੰ ਵਧਾਈ ਦਿੱਤੀ ਤੇ ਸਮੂਹ ਵਿਦਿਆਰਥਣਾਂ ਨੂੰ ਇਨਾਂ੍ਹ ਵਿਦਿਆਰਥਣਾਂ ਤੋਂ ਪੇ੍ਰਰਣਾ ਲੈਦਿਆਂ ਸਿੱਖੀ ਚੇਤਨਤਾ ਤੇ ਸਿੱਖ ਇਤਿਹਾਸ ਨਾਲ ਜੁੜਨ ਲਈ ਕਿਹਾ। ਉਨਾਂ੍ਹ ਇਸ ਮੌਕੇ ਸੰਸਥਾ ਦੇ ਧਾਰਮਿਕ ਸਰਗਰਮੀਆਂ ਦੇ ਇੰਚਾਰਜ ਬੀਬੀ ਹਰਜੋਤ ਕੌਰ ਤੇ ਵਿਦਿਆਰਥਣਾਂ ਦੀ ਤਿਆਰੀ ਕਰਵਾਉਣ ਵਾਲੇ ਸਮੂਹ ਅਧਿਆਪਕ ਨੂੰ ਵਧਾਈ ਦਿੱਤੀ ਤੇ ਭਵਿੱਖ 'ਚ ਹੋਰ ਮੇਹਨਤ ਕਰਨ ਲਈ ਪੇ੍ਰਿਆ।