ਸੁਰਿੰਦਰ ਗੋਇਲ, ਸ਼ਹਿਣਾ : ਮੰਗਲਵਾਰ ਜੈ ਮਾਤਾ ਵੈਸ਼ਣੋ ਦੇਵੀ ਲੰਗਰ ਕਮੇਟੀ ਸ਼ਹਿਣਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਹਿਰ ਕਿਨਾਰੇ ਖੀਰ ਦਾ ਲੰਗਰ ਲਾ ਕੇ ਸ਼ੁਰੂਆਤ ਕੀਤੀ ਗਈ ਹੈ। ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਲੰਗਰ ਇਕ ਮਹੀਨੇ ਲਈ ਲਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਇਕ ਹਫਤਾ ਲੰਗਰ ਲਾਇਆ ਜਾਵੇਗਾ। ਲੰਗਰ 'ਚ ਸਮਾਜ ਸੇਵੀ ਗਗਨਦੀਪ ਗੱਗੀ ਸਿੰਗਲਾ ਵਲੋਂ ਦਿਤੇ ਸਹਿਯੋਗ ਸਦਕਾ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਕਮੇਟੀ ਦੇ ਗੁਰਚਰਨ ਸਿੰਘ ਤੋਤੀ, ਸਤਨਾਮ ਸਿੰਘ ਸੱਤੀ ਸਿੱਧੂ, ਮਲਕੀਤ ਸਿੰਘ ਮੀਤਾ ਖਟੜਾ ਨੇ ਕਿਹਾ ਲੰਗਰ ਕਮੇਟੀਆਂ ਨੂੰ ਹਰ ਦਾਨੀ ਸੱਜਣ ਵਲੋਂ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਐੱਨਆਰਆਈ ਸੁਖਵੰਤ ਸਿੰਘ ਢੀਂਡਸਾ ਨੇ ਲੰਗਰ ਦੀ ਦੇਖਰੇਖ ਸੀਸੀਟੀਵੀ ਕੈਮਰਿਆਂ ਰਾਹੀਂ ਕਰਨ ਲਈ 25 ਹਜ਼ਾਰ ਦੀ ਦਾਨ ਰਾਸ਼ੀ ਭੇਜੀ ਗਈ ਸੀ। ਪਰ ਕੋਰੋਨਾ ਮਹਾਮਾਰੀ ਕਾਰਨ ਰਾਸ਼ੀ ਨਾਲ ਸੀਸੀਟੀਵੀ ਕੈਮਰੇ ਨਹੀਂ ਲਵਾਏ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਲੰਗਰ ਤੋਂ ਪਹਿਲਾਂ ਇਸ ਰਾਸ਼ੀ ਨਾਲ ਸੀਸੀਟੀਵੀ ਕੈਮਰੇ ਲਵਾਏ ਜਾਣਗੇ। ਇਸ ਮੌਕੇ ਨੀਲ ਕਮਲ, ਕਮਲ ਮਿੱਤਲ, ਕਾਲਾ ਸਿੰਘ, ਜੱਸੀ, ਰਮਨਾ, ਲੱਖਾ, ਗੁਰਮੇਲ ਬਾਵਾ ਆਦਿ ਹਾਜ਼ਰ ਸਨ।