ਗੁਰਮੁੱਖ ਸਿੰਘ ਹਮੀਦੀ/ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : ਪਿੰਡ ਕੁਰੜ ਦੇ ਜੰਮਪਲ ਪੰਜਾਬੀ ਗੀਤਕਾਰ ਗੁਰਿੰਦਰ ਸਿੰਘ ਸਰਾਂ ਦੀ ਕੈਨੇਡਾ 'ਚ ਮੌਤ ਹੋਣ ਦੀ ਖ਼ਬਰ ਹੈ। ਸਮਾਜ ਸੇਵੀ ਗਗਨ ਸਰਾਂ ਕੁਰੜ ਨੇ ਦੱਸਿਆ ਕਿ ਗੁਰਿੰਦਰ ਸਿੰਘ ਸਰਾਂ (31) ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਡੇਢ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ 'ਚ ਆਪਣੀ ਪਤਨੀ ਕਿਰਨਪਾਲ ਕੌਰ ਸਮੇਤ ਐਡਮਿੰਟਨ (ਕੈਨੇਡਾ) ਗਿਆ ਹੋਇਆ ਸੀ। ਕਿਰਨਪਾਲ ਕੌਰ ਸਟੱਡੀ ਵੀਜ਼ੇ 'ਤੇ ਹੈ ਜਦਿਕ ਗੁਰਿੰਦਰ ਸਿੰਘ ਕੋਲ ਕੈਨੇਡਾ ਦਾ ਵਰਕ ਪਰਮਿਟ ਸੀ। ਕੁਝ ਦਿਨ ਪਹਿਲਾਂ ਜਦੋਂ ਉਹ ਆਪਣੀ ਪਤਨੀ ਸਮੇਤ ਇਕ ਪੀਜ਼ਾ ਰੈਸਟੋਰੈਂਟ 'ਚ ਗਿਆ ਤਾਂ ਉਸ ਨੂੰ ਉੱਥੇ ਅਚਾਨਕ ਦਿਮਾਗ ਦਾ ਦੌਰਾ ਪੈ ਗਿਆ। ਉਸ ਨੂੰ ਇਲਾਜ ਲਈ ਰਾਇਲ ਅਲੈਗਜ਼ੈਂਡਰ ਹਸਪਤਾਲ, ਐਡਮਿੰਟਨ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜਦਾ ਹੋਇਆ 30 ਜੁਲਾਈ ਦੀ ਨੂੰ ਦਮ ਤੋੜ ਗਿਆ। ਗੁਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

Posted By: Jagjit Singh