ਪੱਤਰ ਪ੍ਰਰੇਰਕ, ਹੰਡਿਆਇਆ : ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੀ ਇਸਤਰੀ ਵਿੰਗ ਦੀ ਬਰਨਾਲਾ ਤੋਂ ਜਿਲ੍ਹਾ ਪ੍ਰਧਾਨ ਸੁਖਜੀਤ ਕੌਰ ਖਾਲਸਾ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਸਮੂਹ ਵੋਟਰਾਂ ਦਾ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ 'ਤੇ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੰਥ ਦੀ ਜਿੱਤ ਹੈ, ਇਸ ਨਾਲ ਸਿੱਖਾਂ ਤੇ ਪੰਜਾਬੀਆਂ ਦੀ ਗੱਲ ਕਰਨ ਵਾਲਾ ਨੁਮਾਇੰਦਾ ਲੋਕ ਸਭਾ 'ਚ ਪਹੁੰਚਿਆ ਹੈ। ਜਿਸ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਹਰ ਵਰਗ ਦੀ ਸੁਣਵਾਈ ਕਰਵਾਉਣ ਲਈ ਪਾਰਟੀ ਆਪਣੀ ਬਣਦੀ ਡਿਊਟੀ ਨਿਭਾਏਗੀ। ਇਸ ਮੌਕੇ ਬੋਲਦਿਆਂ ਮਾਸਟਰ ਧਰਮ ਸਿੰਘ ਸੀਨੀਅਰ ਆਗੂ ਹੰਡਿਆਇਆ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਪ੍ਰਰਾਪਤ ਹੋਈ ਹੈ, ਇਸ ਨਾਲ ਪਾਰਟੀ ਪੰਥ ਤੇ ਪੰਜਾਬ ਲਈ ਤਕੜੇ ਹੋਕੇ ਕੰਮ ਕਰੇਗੀ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਹਿਲ ਕਦਮੀ ਕੀਤੀ ਜਾਵੇਗੀ।